ਦੇਹ ਵਪਾਰ ਦਾ ਅੱਡਾ ਬਣੀ ਜਲੰਧਰ ਦੀ ਮਕਸੂਦਾਂ ਮੰਡੀ, ਰਾਤ ਹੁੰਦਿਆਂ ਪਹੁੰਚ ਜਾਂਦੀਆਂ ਕੁੜੀਆਂ, ਸ਼ੁਰੂ ਹੁੰਦੈ ਕਾਲਾ ਕਾਰੋਬਾ

ਜਲੰਧਰ :  ਮਕਸੂਦਾਂ ਮੰਡੀ ਦੇ ਅੰਦਰ ਦੇਰ ਰਾਤ 12 ਵਜੇ ਤੋਂ ਬਾਅਦ ਦੇਹ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ 3 ਤੋਂ 4 ਕੁੜੀਆਂ ਫਰੂਟ ਮੰਡੀ ਦੀ ਸਾਈਡ ਆਪਣੇ ਗਾਹਕਾਂ ਨਾਲ ਡੀਲ ਕਰਦੀਆਂ ਹਨ ਅਤੇ ਉਥੇ ਬਣੇ ਬਾਥਰੂਮ ਵਿਚ ਗਲਤ ਕੰਮ ਕੀਤਾ ਜਾਂਦਾ ਹੈ। ਇਨ੍ਹਾਂ ਕੁੜੀਆਂ ਵਿਚ ਐੱਚ. ਆਈ. ਵੀ. ਪਾਜ਼ੇਟਿਵ ਲੜਕੀ ਵੀ ਸ਼ਾਮਲ ਹੈ, ਜਿਸ ਨਾਲ ਮਕਸੂਦਾਂ ਮੰਡੀ ਵਿਚ ਏਡਜ਼ ਦੀ ਬੀਮਾਰੀ ਫੈਲਣ ਦਾ ਵੀ ਡਰ ਬਣਿਆ ਹੋਇਆ ਹੈ। ਕੁਝ ਕੁੜੀਆਂ ਇਕ ਚਿੱਟੇ ਦੀ ਮਹਿਲਾ ਸਮੱਗਲਰ ਕੋਲ ਵੀ ਕੰਮ ਕਰਦੀਆਂ ਹਨ, ਜਿਹੜੀਆਂ ਰਾਤ ਸਮੇਂ ਮੰਡੀ ਦੇ ਅੰਦਰ ਜਿਸਮ ਤਾਂ ਵੇਚਦੀਆਂ ਹੀ ਹਨ, ਇਸਦੇ ਨਾਲ-ਨਾਲ ਉਹ ਚਿੱਟਾ ਵੇਚਣ ਦਾ ਵੀ ਕੰਮ ਕਰਦੀਆਂ ਹਨ। ਟਰੱਕ ਡਰਾਈਵਰ ਹੀ ਨਹੀਂ, ਸਗੋਂ ਬਾਹਰ ਦੇ ਇਲਾਕੇ ਦੇ ਲੋਕ ਵੀ ਦੇਰ ਰਾਤ ਮੰਡੀ ਵਿਚ ਆ ਕੇ ਕੁੜੀਆਂ ਨਾਲ ਡੀਲ ਕਰਦੇ ਦਿਖਾਈ ਦਿੰਦੇ ਹਨ ਪਰ ਪੁਲਸ ਨੂੰ ਇਸ ਬਾਰੇ ਕੁਝ ਪਤਾ ਤੱਕ ਨਹੀਂ।

ਮੰਡੀ ਦੇ ਅੰਦਰ ਰਾਤ ਨੂੰ ਪੁਲਸ ਦੀ ਪੈਟਰੋਲਿੰਗ ਵੀ ਸਿਫਰ ਦੇ ਬਰਾਬਰ ਹੈ, ਜਿਸ ਨਾਲ ਹੋਰ ਵੀ ਕੁੜੀਆਂ ਖੁਦ ਨੂੰ ਮਹਿਫੂਜ਼ ਸਮਝਦਿਆਂ ਮੰਡੀ ਦਾ ਰੁਖ਼ ਕਰ ਰਹੀਆਂ ਹਨ। ਹਾਲ ਹੀ ਵਿਚ ਦੇਹ ਵਪਾਰ ਦਾ ਧੰਦਾ ਕਰਨ ਵਾਲੀਆਂ ਕੁੜੀਆਂ ਵਿਚ ਮੰਡੀ ਦੇ ਅੰਦਰ ਝਗੜਾ ਵੀ ਹੋਇਆ ਸੀ। ਇਹ ਝਗੜਾ ਗਾਹਕਾਂ ਅਤੇ ਇਲਾਕੇ ਨੂੰ ਲੈ ਕੇ ਹੋਇਆ ਸੀ। ਲੋਕਾਂ ਦੀ ਮੰਨੀਏ ਤਾਂ ਕੁੜੀਆਂ ਨੇ ਮੰਡੀ ਦੇ ਇਲਾਕੇ ਵੀ ਵੰਡੇ ਹੋਏ ਹਨ। ਦੇਹ ਵਪਾਰ ਦੇ ਧੰਦੇ ਵਿਚ ਸ਼ਾਮਲ ਖੁਦ ਵੀ ਚਿੱਟੇ ਦੀਆਂ ਆਦੀ ਹਨ, ਜਦੋਂ ਕਿ ਗਾਹਕਾਂ ਨੂੰ ਵੀ ਗ੍ਰਾਮ ਦੇ ਹਿਸਾਬ ਨਾਲ ਸਪਲਾਈ ਦਿੰਦੀਆਂ ਹਨ। ਹਾਲਾਂਕਿ ਇਸ ਤੋਂ ਪਹਿਲਾਂ ਕੁਝ ਟਰੱਕ ਚਾਲਕਾਂ ਵੱਲੋਂ ਮੰਡੀ ਤੋਂ ਅਫੀਮ ਤੇ ਚੂਰਾ-ਪੋਸਤ ਦਾ ਧੰਦਾ ਕਰਨ ਦੀ ਗੱਲ ਸਾਹਮਣੇ ਆਈ ਸੀ ਪਰ ਹੁਣ ਦੇਹ ਵਪਾਰ ਦੇ ਨਾਲ-ਨਾਲ ਚਿੱਟੇ ਦੀ ਵਿਕਰੀ ਵੀ ਮੰਡੀ ਵਿਚੋਂ ਹੋ ਰਹੀ ਹੈ।

ਦੇਰ ਰਾਤ 12 ਵਜੇ ਤੋਂ ਬਾਅਦ ਮੰਡੀ ਦੇ ਅੰਦਰ ਕਦੀ ਵੀ ਭੀੜ ਜਮ੍ਹਾ ਹੋਈ ਦੇਖੀ ਜਾ ਸਕਦੀ ਹੈ। ਜਿਹੜੀ ਜਾਂ ਤਾਂ ਕੁੜੀਆਂ ਲਈ ਇਕੱਠੀ ਹੁੰਦੀ ਹੈ ਜਾਂ ਫਿਰ ਚਿੱਟਾ ਲੈਣ ਲਈ। ਹੈਰਾਨੀ ਦੀ ਗੱਲ ਹੈ ਕਿ ਮੰਡੀ ਮਾਰਕੀਟ ਅਤੇ ਪੁਲਸ ਇਸ ਗੱਲ ਤੋਂ ਬੇਖਬਰ ਹੈ। ਕੁਝ ਸਮੇਂ ਪਹਿਲਾਂ ਇਕ ਪ੍ਰਧਾਨ ਨੇ ਵੀ ਉਕਤ ਕੁੜੀਆਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਸੀ ਪਰ ਉਕਤ ਕੁੜੀਆਂ ਨੇ ਉਲਟਾ ਉਸ ਨਾਲ ਹੀ ਗਾਲੀ-ਗਲੋਚ ਸ਼ੁਰੂ ਕਰ ਦਿੱਤਾ ਸੀ। ਜੇਕਰ ਪੁਲਸ ਨੇ ਸਮੇਂ ’ਤੇ ਇਸ ਧੰਦੇ ਨੂੰ ਬੰਦ ਨਾ ਕਰਵਾਇਆ ਤਾਂ ਆਉਣ ਵਾਲੇ ਸਮੇਂ ਵਿਚ ਮੰਡੀ ਨਸ਼ੇ ਅਤੇ ਦੇਹ ਵਪਾਰ ਦਾ ਗੜ੍ਹ ਬਣ ਸਕਦੀ ਹੈ।

Leave a Reply

error: Content is protected !!