ਭਾਰਤ ਕਾਨਪੁਰ ’ਚ ਭਿਆਨਕ ਅੱਗ ਕਾਰਨ ਕਾਰੋਬਾਰੀ ਟਾਵਰ ਸਣੇ 500 ਦੁਕਾਨਾਂ ਸੜੀਆਂ 31/03/202331/03/2023 Editorial Desk 0 Comments ਕਾਨਪੁਰ (ਯੂਪੀ): ਉੱਤਰ ਪ੍ਰਦੇਸ਼ ਵਿੱਚ ਕਾਨਪੁਰ ਦੇ ਬਾਂਸਮੰਡੀ ਖੇਤਰ ਵਿੱਚ ਬਹੁ-ਮੰਜ਼ਿਲਾ ਵਪਾਰਕ ਟਾਵਰ ਵਿੱਚ ਭਿਆਨਕ ਅੱਗ ਲੱਗ ਗਈ ਅਤੇ ਲਾਗਲੇ ਟਾਵਰਾਂ ਵਿੱਚ ਫੈਲ ਗਈ, ਜਿਸ ਕਾਰਨ 500 ਦੁਕਾਨਾਂ ਸੜ ਗਈਆਂ। ਇਸ ਘਟਨਾ ਵਿੱਚ ਨਕਦੀ ਅਤੇ ਸਾਮਾਨ ਸਮੇਤ ਕਰੀਬ 100 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ। Related