ਮੈਕਸੀਕੋ ਦੇ ਪ੍ਰਵਾਸੀ ਹਿਰਾਸਤ ਕੇਂਦਰ ‘ਚ ਅੱਗ ਲਗਾਉਣ ਦੇ ਦੋਸ਼ ‘ਚ 5 ਲੋਕ ਗ੍ਰਿਫ਼ਤਾਰ
ਮੈਕਸੀਕੋ ਸਿਟੀ: ਮੈਕਸੀਕੋ ਦੇ ਸਿਉਦਾਦ ਜੁਆਰੇਜ਼ ਸ਼ਹਿਰ ਵਿਚ ਇਸ ਹਫਤੇ ਇਕ ਪ੍ਰਵਾਸੀ ਹਿਰਾਸਤ ਕੇਂਦਰ ਵਿਚ ਹੋਈ ਭਿਆਨਕ ਅੱਗਜ਼ਨੀ ਦੀ ਘਟਨਾ ਵਿਚ ਘੱਟੋ-ਘੱਟ 39 ਲੋਕਾਂ ਦੀ ਦਰਦਨਾਕ ਮੌਤ ਹੋਣ ਦੇ ਮਾਮਲੇ ਵਿਚ ਪੁਲਸ ਨੇ ਹੁਣ ਤੱਕ 3 ਇਮੀਗ੍ਰੇਸ਼ਨ ਅਧਿਕਾਰੀਆਂ ਅਤੇ 2 ਨਿੱਜੀ ਸੁਰੱਖਿਆ ਗਾਰਡਾਂ ਸਮੇਤ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੈਕਸੀਕੋ ਦੀ ਜਨਤਕ ਸੁਰੱਖਿਆ ਸਕੱਤਰ ਰੋਜ਼ਾ ਈਸੇਲਾ ਰੋਡਰਿਗਜ਼ ਨੇ ਕਿਹਾ ਕਿ ਜਾਂਚ ਅਧੀਨ 6 ਵਿਚੋਂ 5 ਗ੍ਰਿਫਤਾਰੀ ਵਾਰੰਟ ਪਹਿਲਾਂ ਹੀ ਲਾਗੂ ਕੀਤੇ ਜਾ ਚੁੱਕੇ ਸਨ। 28 ਮਾਰਚ ਨੂੰ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ-ਮੈਕਸੀਕਨ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਨ ਵਾਲੇ ਪ੍ਰਵਾਸੀਆਂ ਲਈ ਇੱਕ ਹਿਰਾਸਤ ਕੇਂਦਰ ਵਿੱਚ ਅੱਗ ਲੱਗ ਗਈ ਸੀ।