ਬ੍ਰੋਕਲੀ ਇਨ੍ਹਾਂ ਸਬਜ਼ੀਆਂ ਨੂੰ ਖਾ ਕੇ ਕਰੋ ਸਰੀਰ ‘ਚੋਂ ਪ੍ਰੋਟੀਨ ਦੀ ਘਾਟ ਪੂਰੀ
ਪੂਰੀ ਤਰ੍ਹਾਂ ਪ੍ਰੋਟੀਨ ਪ੍ਰਾਪਤ ਕਰਨ ਲਈ ਲੋਕਾਂ ਨੂੰ ਅਕਸਰ ਮੀਟ, ਮੱਛੀ ਅਤੇ ਆਂਡੇ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਹਰ ਕਿਸੇ ਲਈ ਮਾਸਾਹਾਰੀ ਖਾਣਾ ਸੰਭਵ ਨਹੀਂ ਹੈ, ਕਿਉਂਕਿ ਭਾਰਤ ‘ਚ ਸ਼ਾਕਾਹਾਰੀ ਲੋਕਾਂ ਦੀ ਕਾਫ਼ੀ ਗਿਣਤੀ ਹੈ। ਅਜਿਹੇ ‘ਚ ਸਵਾਲ ਇਹ ਉੱਠਦਾ ਹੈ ਕਿ ਸ਼ਾਕਾਹਾਰੀ ਆਪਣੀ ਪ੍ਰੋਟੀਨ ਦੀ ਜ਼ਰੂਰਤ ਨੂੰ ਕਿਵੇਂ ਪੂਰਾ ਕਰ ਸਕਦੇ ਹਨ। ਭਾਰਤ ਦੇ ਇਕ ਮਸ਼ਹੂਰ ਨਿਊਟ੍ਰਿਸ਼ਨ ਮਾਹਰ ਨੇ ਦੱਸਿਆ ਕਿ ਇਹ ਪੌਸ਼ਟਿਕ ਤੱਤ ਕੁਝ ਸਬਜ਼ੀਆਂ ਖਾ ਕੇ ਵੀ ਪ੍ਰਾਪਤ ਕੀਤੇ ਜਾ ਸਕਦੇ ਹਨ।
ਪ੍ਰੋਟੀਨ ਪ੍ਰਾਪਤ ਕਰਨ ਲਈ ਖਾਓ ਇਹ ਸਬਜ਼ੀਆਂ
1. ਗੋਭੀ
ਬਹੁਤ ਘੱਟ ਲੋਕ ਇਸ ਗੱਲ ਨੂੰ ਜਾਣਦੇ ਹੋਣਗੇ ਕਿ ਫੁੱਲ ਗੋਭੀ ਖਾਣ ਨਾਲ ਸਰੀਰ ਨੂੰ ਪ੍ਰੋਟੀਨ ਮਿਲਦਾ ਹੈ, ਇਸ ਦੇ ਨਾਲ ਹੀ ਇਸ ‘ਚ ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਫਾਈਬਰ ਵੀ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ। ਜੇਕਰ ਤੁਸੀਂ ਇਸ ਨੂੰ ਨਿਯਮਿਤ ਰੂਪ ਨਾਲ ਖਾਂਦੇ ਹੋ ਤਾਂ ਸਰੀਰ ‘ਚ ਪ੍ਰੋਟੀਨ ਦੀ ਜ਼ਰੂਰਤ ਪੂਰੀ ਹੁੰਦੀ ਰਹੇਗੀ।
2. ਪਾਲਕ
ਹਰੀਆਂ ਪੱਤੇਦਾਰ ਸਬਜ਼ੀਆਂ ‘ਚੋਂ ਪਾਲਕ ਨੂੰ ਬਹੁਤ ਪੌਸ਼ਟਿਕ ਮੰਨਿਆ ਜਾਂਦਾ ਹੈ। ਇਸ ‘ਚ ਪ੍ਰੋਟੀਨ ਹੁੰਦਾ ਹੈ ਅਤੇ ਨਾਲ ਹੀ ਇਹ ਵਿਟਾਮਿਨ-ਬੀ ਅਤੇ ਫਾਈਬਰ ਨਾਲ ਭਰਪੂਰ ਹੁੰਦਾ ਹੈ। ਇਸ ਲਈ ਪਾਲਕ ਨੂੰ ਨਿਯਮਿਤ ਰੂਪ ਨਾਲ ਖਾਓ।
3. ਆਲੂ
ਕੀ ਤੁਸੀਂ ਜਾਣਦੇ ਹੋ ਕਿ ਆਲੂ ਖਾਣ ਨਾਲ ਵੀ ਪ੍ਰੋਟੀਨ ਪ੍ਰਾਪਤ ਕੀਤਾ ਜਾ ਸਕਦਾ ਹੈ, ਹਾਲਾਂਕਿ ਤੁਹਾਨੂੰ ਇਸ ਨੂੰ ਖ਼ਾਸ ਤਰੀਕੇ ਨਾਲ ਪਕਾਉਣਾ ਹੋਵੇਗਾ। ਕੱਟੇ ਹੋਏ ਆਲੂਆਂ ਨੂੰ ਘੱਟ ਅੱਗ ‘ਤੇ ਫ੍ਰਾਈ ਕਰੋ। ਇਸ ਤੋਂ ਪ੍ਰੋਟੀਨ ਤੋਂ ਇਲਾਵਾ ਫਾਈਬਰ, ਵਿਟਾਮਿਨ ਸੀ ਅਤੇ ਪੋਟਾਸ਼ੀਅਮ ਵੀ ਮਿਲੇਗਾ।
4. ਬ੍ਰੋਕਲੀ
ਜੇਕਰ ਤੁਹਾਨੂੰ ਮਾਸ ਅਤੇ ਆਂਡੇ ਖਾਣੇ ਪਸੰਦ ਨਹੀਂ ਹਨ ਤਾਂ ਅਜਿਹੇ ‘ਚ ਬ੍ਰੋਕਲੀ ਖਾਣਾ ਸ਼ੁਰੂ ਕਰ ਸਕਦੇ ਹੋ। ਇਹ ਇਕ ਸਿਹਤਮੰਦ ਸ਼ਬਜ਼ੀ ਹੈ ਜਿਸ ‘ਚ ਪ੍ਰੋਟੀਨ ਤੋਂ ਇਲਾਵਾ ਆਇਰਨ ਵੀ ਭਰਪੂਰ ਮਿਲੇਗਾ। ਇਸ ਨੂੰ ਉਬਾਲ ਕੇ ਜਾਂ ਸਲਾਦ ਦੇ ਤੌਰ ‘ਤੇ ਖਾਣ ਨਾਲ ਫ਼ਾਇਦਾ ਮਿਲੇਗਾ।
5. ਮਸ਼ਰੂਮ
ਮਸ਼ਰੂਮ ਇਕ ਮਹਿੰਗਾ ਵਿਕਲਪ ਜ਼ਰੂਰ ਹੈ ਪਰ ਇਹ ਪ੍ਰੋਟੀਨ ਦਾ ਰਿਚ ਸੋਰਸ ਮੰਨਿਆ ਜਾਂਦਾ ਹੈ। ਇਸ ਨੂੰ ਹਫ਼ਤੇ ‘ਚ 3 ਤੋਂ 4 ਚਾਰ ਵਾਰ ਖਾਓਗੇ ਤਾਂ ਸਰੀਰ ‘ਚ ਪ੍ਰੋਟੀਨ ਸਮੇਤ ਹੋਰ ਪੌਸ਼ਟਿਕ ਤੱਤਾਂ ਦੀ ਕਮੀ ਨਹੀਂ ਹੋਵੇਗੀ।