ਭਾਰਤ

ਭਾਜਪਾ ਨੇ ਕਾਂਗਰਸ ਫਾਈਲਜ਼ ਨਾਂ ਦੀ ਵੀਡੀਓ ਸੀਰੀਜ਼ ਬਣਾਈ; 4.82 ਲੱਖ ਕਰੋੜ ਦੇ ਘੁਟਾਲੇ ਦਾ ਜ਼ਿਕਰ ਕੀਤਾ

ਨਵੀਂ ਦਿੱਲੀ: ਭਾਜਪਾ ਤੇ ਕਾਂਗਰਸ ਦਰਮਿਆਨ ਹੁਣ ਸੋਸ਼ਲ ਮੀਡੀਆ ’ਤੇ ਜੰਗ ਸ਼ੁਰੂ ਹੋ ਗਈ ਹੈ। ਕਾਂਗਰਸ ਅਡਾਨੀ ਮਾਮਲੇ ਤੇ ਰਾਹੁਲ ਦੀ ਲੋਕ ਸਭਾ ਮੈਂਬਰੀ ਤੋਂ ਅਯੋਗ ਠਹਿਰਾਏ ਜਾਣ ਨੂੰ ਲੈ ਕੇ ਅੰਦੋਲਨ ਚਲਾ ਰਹੀ ਹੈ ਤੇ ਹੁਣ ਭਾਜਪਾ ਨੇ ਕਾਂਗਰਸ ਫਾਈਲਜ਼ ਨਾਂ ਦੀ ਵੀਡੀਓ ਸੀਰੀਜ਼ ਸ਼ੁਰੂ ਕਰ ਦਿੱਤੀ ਹੈ ਜਿਸ ਦੇ ਪਹਿਲੇ ਐਪੀਸੋਡ ਵਿਚ 4.82 ਲੱਖ ਕਰੋੜ ਰੁਪਏ ਦੇ ਘੁਟਾਲਿਆਂ ਦਾ ਜ਼ਿਕਰ ਕੀਤਾ ਗਿਆ ਹੈ। ਭਾਜਪਾ ਨੇ ਆਪਣੇ ਟਵਿੱਟਰ ਖਾਤੇ ਵਿਚ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਦੇ ਪਹਿਲੇ ਐਪੀਸੋਡ ਵਿਚ ਦੱਸਿਆ ਗਿਆ ਹੈ ਕਿ ਕਿਵੇਂ ਕਾਂਗਰਸ ਦੇ ਰਾਜ ਵਿਚ ਇਕ ਤੋਂ ਇਕ ਬਾਅਦ ਕਿੰਨੇ ਘੁਟਾਲੇ ਹੋਏ। ਇਹ ਵੀਡੀਓ ਤਿੰਨ ਮਿੰਟ ਦੀ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-