ਕੇਂਦਰ ਲਿਆ ਰਹੀ ਹੈ ਨਵੇਂ ਨਿਯਮ, ਸਮਾਰਟ ਮੀਟਰਿੰਗ ਦੇ ਹਿਸਾਬ ਨਾਲ ਆਏਗਾ ਬਿਜਲੀ ਦਾ ਬਿੱਲ
ਨਵੀਂ ਦਿੱਲੀ- ਸਮਾਰਟ ਮੀਟਰ ਬਿਜਲੀ ਦੇ ਬਿੱਲ ‘ਤੇ ਅਸਰ ਦਿਖਾਉਣ ਜਾ ਰਿਹਾ ਹੈ। ਇਸ ਨਾਲ ਉਪਭੋਗਤਾਵਾਂ ਨੂੰ ਆਪਣੀ ਖਪਤ ‘ਤੇ ਨਜ਼ਰ ਰੱਖਣ ਦੀ ਸਹੂਲੀਅਤ ਤਾਂ ਮਿਲ ਜਾਵੇਗੀ ਪਰ ਉਸੇ ਹਿਸਾਬ ਨਾਲ ਬਿੱਲ ਦੀ ਰਾਸ਼ੀ ਵੀ ਬਦਲ ਜਾਵੇਗੀ। ਦਰਅਸਲ ਸਮਾਰਟ ਮੀਟਰ ਲੱਗਣ ਦੇ ਤੁਰੰਤ ਬਾਅਦ ‘ਟਾਈਮ ਆਫ਼ ਡੇਅ’ ਦੇ ਆਧਾਰ ‘ਤੇ ਫ਼ੀਸ ਲੱਗੇਗੀ। ਇਸ ‘ਚ ਪੀਕ ਡਿਮਾਂਡ ਅਤੇ ਘੱਟ ਡਿਮਾਂਡ ਦੇ ਹਿਸਾਬ ਨਾਲ ਬਿਜਲੀ ਯੂਨਿਟ ਦੀ ਦਰ ਬਦਲ ਜਾਇਆ ਕਰੇਗੀ। ਬਿਜਲੀ ਐਕਟ ਲਿਆਉਣ ਦੀ ਬਜਾਏ ਹੁਣ ਕੇਂਦਰ ਸਰਕਾਰ ਪੁਰਾਣੇ ਕਾਨੂੰਨ ਦੇ ਅਧੀਨ ਹੀ ਨਵੇਂ ਨਿਯਮ ਬਣਾਉਣ ਜਾ ਰਹੀ ਹੈ। ਨਵੇਂ ਨਿਯਮਾਂ ਦੇ ਅਧੀਨ ਸਮਾਰਟ ਮੀਟਰਿੰਗ ਦੇ ਹਿਸਾਬ ਨਾਲ ਬਿਜਲੀ ਦਾ ਬਿੱਲ ਆਏਗਾ।