ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਨੇ ਲੋਕਾਂ ਦੇ ਲੈਣ-ਦੇਣ ਨੂੰ ਕਾਫ਼ੀ ਹੱਦ ਤੱਕ ਆਸਾਨ ਬਣਾ ਦਿੱਤਾ ਹੈ। ਲੋਕ ਹੁਣ ਮੋਬਾਈਲ ਦੀ ਵਰਤੋਂ ਕਰਕੇ ਬੈਂਕ ਖਾਤਿਆਂ ਤੋਂ ਪੈਸੇ ਟ੍ਰਾਂਸਫਰ ਕਰਦੇ ਹਨ। ਇਸ ਦੀ ਸਹਾਇਤਾ ਨਾਲ ਦੇਸ਼-ਵਿਦੇਸ਼ ਵਿਚ ਭੁਗਤਾਨ ਕਰਨਾ ਆਸਾਨ ਹੋ ਗਿਆ ਹੈ। ਉਥੇ ਦੂਜੇ ਪਾਸੇ ਦੂਰ-ਦੁਰਾਂਡੇ ਜਾਣ ਵੇਲੇ ਨਕਦੀ ਰੱਖਣ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲ ਗਿਆ ਹੈ। ਇਸ ਸਹੂਲਤ ਕਾਰਨ ਜਿਥੇ ਕਈ ਲਾਭ ਹੋਏ ਹਨ ਉਥੇ ਆਨ ਲਾਈਨ ਫਰਾਡ ਅਤੇ ਪੈਸੇ ਗਲਤ ਖ਼ਾਤੇ ਵਿਚ ਟਰਾਂਸਫਰ ਹੋਣ ਦਾ ਡਰ ਵੀ ਬਣਿਆ ਰਹਿੰਦਾ ਹੈ। ਪੈਸੇ ਕੱਟੇ ਜਾਣ ਦੇ ਬਾਵਜੂਦ ਲੈਣ-ਦੇਣ ਫਸ ਜਾਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਧੋਖਾਧੜੀ ਹੋਣ ਦਾ ਡਰ ਬਣਿਆ ਰਹਿੰਦਾ ਹੈ।