ਕੈਨਬਰਾ ਵਿਖੇ ਪਾਰਲੀਮੈਂਟ ਨੇੜੇ ਸਜਾਏ ਗਏ ਖ਼ਾਲਸਾਈ ਝੰਡੇ
ਸਿਡਨੀ– ਅੱਜ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਵਿਖੇ ਪਾਰਲੀਮੈਂਟ ਨੇੜੇ ਵੱਖ-ਵੱਖ ਥਾਵਾਂ ‘ਤੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਖਾਲਸੇ ਦੇ ਜਨਮ ਦੀ ਖੁਸ਼ੀ ਵਿੱਚ ਖ਼ਾਲਸਾਈ ਝੰਡੇ ਸਾਰੇ ਸ਼ਹਿਰ ਵਿਚ ਲਵਾਏ ਗਏ। ਇਹ ਸਿੱਖ ਭਾਈਚਾਰੇ ਲਈ ਬਹੁਤ ਮਾਣ ਦੀ ਗੱਲ ਹੈ। ਇਸਦਾ ਸਿਹਰਾ ਸਾਰੇ ਕੈਨਬਰਾ ਵਿਚ ਵਸਦੇ ਸਿੱਖਾਂ ਨੂੰ ਜਾਂਦਾ ਹੈ ਜੋ ਰਲ ਮਿਲ ਕੇ (Capital City of Australia) ਕੈਨਬਰਾ ਸਿੱਖ ਐਸੋਈਏਸ਼ਨ ਗੁਰਦੁਆਰਾ ਸਾਹਿਬ ਕੈਨਬਰਾ ਦਾ ਸਾਥ ਦੇ ਰਹੇ ਹਨ ।