ਪੰਜਾਬ

ਗੋਲਡੀ ਬਰਾੜ ਨੇ ਬਿੱਟੇ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ

ਨਵੀਂ ਦਿੱਲੀ : ਕੈਨੇਡਾ ‘ਚ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਹੁਣ ਮਨਿੰਦਰਜੀਤ ਸਿੰਘ ਬਿੱਟੇ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਬਹੁਤ ਹੀ ਬੁਰੀ ਤਰ੍ਹਾਂ ਘਬਰਾਏ ਹੋਏ ਬਿੱਟ ਨੇ ਪੁਲਿਸ ਰਿਪੋਰਟ ਦਰਜ ਕਰਵਾਈ।  ਇਸ ਸਬੰਧੀ ਬਿੱਟਾ ਵੱਲੋਂ ਦਿੱਲੀ ਐੱਨ. ਸੀ. ਆਰ. ‘ਚ ਧਾਰਾ-506 ਤਹਿਤ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ।

ਰਿਪੋਰਟ ‘ਚ ਕਿਹਾ ਗਿਆ ਹੈ ਕਿ ਫੋਨ ਕਰਨ ਵਾਲਾ ਵਿਅਕਤੀ ਬਿੱਟੇ ਵੱਲੋਂ ਜਨਤਕ ਤੌਰ ’ਤੇ ਕੀਤੀ ਜਾਣ ਵਾਲੀ ਬਿਆਨਬਾਜ਼ੀ ਨੂੰ ਲੈ ਕੇ ਬੋਲ ਰਿਹਾ ਸੀ।

ਐੱਨ. ਸੀ. ਆਰ. ਵਿੱਚ ਦਰਜ ਰਿਪੋਰਟ ’ਚ ਕਿਹਾ ਗਿਆ ਹੈ ਕਿ ਇਕ ਹੋਰ ਅਣਪਛਾਤੇ ਨੰਬਰ 911203129795 ਤੋਂ ਕਾਲ ਆਈ, ਜੋ ਕਾਂਸਟੇਬਲ ਸ਼ਿਵ ਕੁਮਾਰ ਨੇ ਰਿਸੀਵ ਕੀਤੀ।

ਇਸ ਖ਼ਬਰ ਬਾਰੇ ਕੁਮੈਂਟ ਕਰੋ-