ਥਾਣਾ ਡੇਹਲੋਂ ’ਚ ਤਾਇਨਾਤ ਏ. ਐੱਸ. ਆਈ. ਤੇ ਹੌਲਦਾਰ ਗ੍ਰਿਫ਼ਤਾਰ

ਲੁਧਿਆਣਾ: ਥਾਣਾ ਡੇਹਲੋਂ ਵਿਚ ਤਾਇਨਾਤ ਏ. ਐੱਸ. ਆਈ. ਸੁਰਜੀਤ ਸਿੰਘ ਅਤੇ ਹੌਲਦਾਰ ਜਗਪ੍ਰੀਤ ਸਿੰਘ ਨੂੰ ਵਿਜੀਲੈਂਸ ਦੀ ਟੀਮ ਨੇ 5 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ। ਉਕਤ ਖੁਲਾਸਾ ਵਿਜੀਲੈਂਸ ਬਿਊਰੋ ਨੇ ਪ੍ਰੈੱਸ ਨੋਟ ਜ਼ਰੀਏ ਕੀਤਾ ਹੈ। ਵਿਜੀਲੈਂਸ ਵਲੋਂ ਦਿੱਤੀ ਜਾਣਕਾਰੀ ਵਿਚ ਦੱਸਿਆ ਗਿਆ ਹੈ ਕਿ ਸ਼ਿਕਾਇਤਕਰਤਾ ਆਤਮਾ ਸਿੰਘ ਨਿਵਾਸੀ ਸਾਈਆਂ ਕਲਾਂ ਦੀ ਸ਼ਿਕਾਇਤ ’ਤੇ ਉਕਤ ਪੁਲਸ ਮੁਲਾਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਵਿਜੀਲੈਂਸ ਦਫਤਰ ਪੁੱਜ ਕੇ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੇ ਲੜਕੇ ਨੂੰ ਐੱਨ. ਡੀ. ਪੀ. ਐੱਸ. ਐਕਟ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਦੇ ਮੋਟਰਸਾਈਕਲ ਨੂੰ ਛੱਡਣ ਬਦਲੇ 20 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਗਈ ਪਰ ਸੌਦਾ 10 ਹਜ਼ਾਰ ਵਿਚ ਤੈਅ ਹੋਇਆ। ਹੌਲਦਾਰ ਜਗਪ੍ਰੀਤ ਨੇ ਏ. ਐੱਸ. ਆਈ. ਵਲੋਂ 5 ਹਜ਼ਾਰ ਦੀ ਪਹਿਲੀ ਕਿਸ਼ਤ ਲੈ ਲਈ, ਜਿਸ ਤੋਂ ਬਾਅਦ ਵਿਜੀਲੈਂਸ ਦੀ ਟੀਮ ਨੇ 2 ਗਵਾਹਾਂ ਦੀ ਮੌਜੂਦਗੀ ਵਿਚ 5 ਹਜ਼ਾਰ ਦੀ ਦੂਜੀ ਕਿਸ਼ਤ ਰਿਸ਼ਵਤ ਵਜੋਂ ਲੈਂਦੇ ਉਕਤ ਮੁਲਾਜ਼ਮਾਂ ਨੂੰ ਕਾਬੂ ਕੀਤਾ ਹੈ।

Leave a Reply

error: Content is protected !!