ਨਵਜੋਤ ਸਿੱਧੂ ਜੇਲ੍ਹ ’ਚ ਵੀ ਰਹੇ 60 ਰੁਪਏ ਦਿਹਾੜੀ ਦੇ ਹੱਕਦਾਰ
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਤੇਜ਼ ਤਰਾਰ ਨੇਤਾ ਅਤੇ ਸਾਬਕਾ ਕਾਂਗਰਸ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਪਣੀ ਸਜ਼ਾ ਪੂਰੀ ਕਰ ਕੇ ਰਿਹਾਅ ਹੋ ਚੁੱਕੇ ਹਨ। ਹਾਲਾਂਕਿ ਉਨ੍ਹਾਂ ਦੇ ਚੰਗੇ ਵਰਤਾਓ ਕਰਕੇ ਉਨ੍ਹਾਂ ਨੂੰ ਸਜ਼ਾ ਪੂਰੀ ਹੋਣ ਤੋਂ ਪਹਿਲਾਂ ਹੀ ਰਿਹਾਅ ਕਰ ਦਿੱਤਾ ਗਿਆ ਹੈ ਪਰ ਜੇਲ੍ਹ ਵਿਚ ਬਿਤਾਏ ਦਿਨਾਂ ਲਈ ਉਹ 60 ਰੁਪਏ ਪ੍ਰਤੀਦਿਨ ਦਾ ਮਿਹਨਤਾਨਾ ਲੈਣ ਦੇ ਹੱਕਦਾਰ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਅਰਧ ਕੁਸ਼ਲ ਸਜ਼ਾਯਾਫ਼ਤਾ ਕਾਮਗਾਰ ਨੂੰ 50 ਰੁਪਏ ਅਤੇ ਗ਼ੈਰ-ਕੁਸ਼ਲ ਸਜ਼ਾਯਾਫ਼ਤਾ ਕਾਮਗਾਰ ਨੂੰ 40 ਰੁਪਏ ਰੋਜ਼ਾਨਾ ਤਨਖ਼ਾਹ ਦਿੱਤੀ ਜਾਂਦੀ ਹੈ, ਜਦੋਂਕਿ ਮਾਰਚ 2016 ਤਕ ਇਹ ਰਾਸ਼ੀ ਕ੍ਰਮਵਾਰ 30 ਰੁਪਏ ਅਤੇ 25 ਰੁਪਏ ਸੀ, ਜਦਕਿ ਇਸ ਤੋਂ ਪਹਿਲਾਂ ਕ੍ਰਮਵਾਰ ਸਿਰਫ਼ 10 ਰੁਪਏ ਅਤੇ 8 ਰੁਪਏ ਸੀ।