ਪੱਤਰਕਾਰ ਸੁਖਨੈਬ ਸਿੱਧੂ ਗ੍ਰਿਫ਼ਤਾਰ

ਚੰਡੀਗੜ੍ਹ: ਪੰਜਾਬੀ ਪੱਤਰਕਾਰ ਸੁਖਨੈਬ ਸਿੱਧੂ ਨੂੰ ਅੱਜ ਗ੍ਰਿਫ਼ਤਾਰ ਕਰ ਲਿਆਂ ਗਿਆ। ਜਾਣਕਾਰੀ ਮੁਤਾਬਕ ਉਸ ਨੂੰ ਸੀਆਈਏ ਸਟਾਫ਼ ਵਿੱਚ ਲਿਜਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਭਗਵੰਤ ਮਾਨ ਦੀ ਸਰਕਾਰ ਵੱਲੋਂ ਸਰਕਾਰੀ ਪ੍ਰਚਾਰ ਤੰਤਰ ਦਾ ਸਾਧਨ ਨਾ ਬਣਨ ਵਾਲੇ ਪੱਤਰਕਾਰਾਂ ’ਤੇ ਪਿਛਲੇ ਦਿਨਾਂ ਤੋਂ ਕਾਰਵਾਈ ਕੀਤੀ ਜਾ ਰਹੀ ਹੈ। ਕਈ ਵੈਬ ਚੈਨਲ ਬੰਦ ਕਰ ਦਿੱਤੇ ਗਏ ਹਨ। ਵੱਡੀ ਗਿਣਤੀ ਵਿੱਚ ਸੋਸ਼ਲ ਮੀਡੀਆ ਅਕਾਊਂਟਾਂ ’ਤੇ ਭਾਰਤ ਵਿੱਚ ਬੈਨ ਲਗਾ ਦਿੱਤਾ ਗਿਆ ਹੈ। ਪਿਛਲੇ ਦਿਨਾਂ ਦੌਰਾਨ ਕੁੱਝ ਪੱਤਰਕਾਰਾਂ ਦੇ ਘਰਾਂ ’ਤੇ ਛਾਪੇਮਾਰੀ ਦੀਆਂ ਖ਼ਬਰਾਂ ਹਨ। ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਦੇ ਘਰ ਵੀ ਛਾਪਾ ਮਾਰਿਆਂ ਗਿਆ। ਬੀਤੇ ਦਿਨੀ ਕੇਟੀਵੀ ਦੇ ਪੱਤਰਕਾਰ ਅਤੇ ਉਸ ਦੀ ਪਤਨੀ ਨੂੰ ਕਥਿੱਤ ਤੌਰ ’ਤੇ ਥਾਣੇ ਲਿਜਾ ਕੇ ਪੁੱਛਗਿਛ ਕਰਨ ਦੀ ਖ਼ਬਰ ਆਈ ਸੀ। ਲੋਕ ਇਸ ਅਮਲ ਦੀ ਪੰਜਾਬ ਵਿੱਚ ਅਣਐਲਾਨੀ ਐਮਰਜੈਂਸੀ ਨਾਲ ਤੁਲਣਾ ਕਰ ਰਹੇ ਨੇ।

Leave a Reply

error: Content is protected !!