ਫੀਚਰਜ਼ਫ਼ੁਟਕਲ

ਜਲਾਲਾਬਾਦ ‘ਚ 3 ਧੀਆਂ ਦੇ ਪਿਓ ਦਾ ਬੇਰਹਿਮੀ ਨਾਲ ਕਤਲ

ਜਲਾਲਾਬਾਦ  : ਭਾਰਤ-ਪਾਕਿਸਤਾਨ ਸਰਹੱਦ ’ਤੇ ਪੈਂਦੇ ਪਿੰਡ ਨੱਥੂ ਦੁੱਲੇ ਕੇ ਵਿਖੇ ਬੀਤੀ 3 ਅਪ੍ਰੈਲ ਨੂੰ ਭਾਰੀ ਕਾਰਨ ਡਿੱਗੇ ਕੱਚੇ ਮਕਾਨ ਕਾਰਨ ਦੋ ਧਿਰਾ ਦਰਮਿਆਨ ਹੋਏ ਵਿਵਾਦ ’ਚ ਇੱਕ ਨੌਜਵਾਨ ਦੇ ਸਿਰ ’ਤੇ ਇੱਟ ਵੱਜਣ ਤੋਂ ਬਾਅਦ ਗੰਭੀਰ ਰੂਪ ’ਚ ਜ਼ਖ਼ਮੀ ਹੋਏ 3 ਧੀਆਂ ਦੇ ਪਿਉ ਦੀ ਇਲਾਜ ਦੌਰਾਨ ਮੌਤ ਹੋਣ ਦੀ ਦੁਖ਼ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਸਬੰਧਤ ਦੇ ਐੱਸ. ਐਚ. ਓ.  ਜਤਿੰਦਰ ਸਿੰਘ ਨੇ ਪੁਲਸ ਪਾਰਟੀ ਸਮਤੇ ਪੁੱਜ ਕੇ ਮਾਮਲੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਨਾਨਕ ਸਿੰਘ ਪੁੱਤਰ ਗੁਲਜਾਰ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਗੁਆਂਢ ’ਚ ਰਹਿਣ ਵਾਲੇ ਪਰਿਵਾਰ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਗੁਆਂਢ ਵਿਚ ਰਹਿਣ ਵਾਲੇ ਪਰਿਵਾਰ ਨਾਲ ਉਨ੍ਹਾਂ ਦੀ ਪੁਰਾਣੀ ਰੰਜਿਸ਼ ਚੱਲਦੀ ਆ ਰਹੀ ਹੈ ਅਤੇ ਜਿਨ੍ਹਾਂ ਦਾ ਕੱਚਾ ਮਕਾਨ ਉਨ੍ਹਾਂ ਦੇ ਘਰ ਦੇ ਨਾਲ ਲੱਗਦਾ ਹੈ। ਉੁਨ੍ਹਾਂ ਦੱਸਿਆ ਕਿ ਕਈ ਵਾਰ ਉਕਤ ਗੁਆਂਢੀਆਂ ਨੇ ਲੋਕਾਂ ਦੇ ਰਾਹੀ ਉਨ੍ਹਾਂ ਨੂੰ ਮਕਾਨ ਪੁੱਟਣ ਦਾ ਕਿਹਾ ਜਾ ਚੁੱਕਾ ਹੈ ਪਰ ਉਸਦੇ ਬਾਵਜੂਦ ਉਨ੍ਹਾਂ ਨੇ ਆਪਣਾ ਮਕਾਨ ਨਹੀਂ ਪੁੱਟਿਆ।

ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਬੀਤੀ 3 ਅਪ੍ਰੈਲ ਦੀ ਦੁਪਹਿਰ ਨੂੰ ਲਗਭਗ 2 ਵਜੇ ਦੇ ਕਰੀਬ ਗੁਆਂਢੀਆਂ ਦਾ ਮਕਾਨ ਡਿੱਗਣ ਤੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ’ਚ ਸ਼ਾਮਲ ਔਰਤਾਂ ਤੇ ਵਿਅਕਤੀਆਂ ਨੇ ਮੰਦਾ-ਚੰਗਾ ਕਹਿਣਾ ਸ਼ੁਰੂ ਕਰ ਦਿੱਤਾ ਅਤੇ ਸਾਡੇ ਘਰ ਇੱਟਾ-ਰੋੜੇ ਮਾਰਨੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਨਾਨਕ ਸਿੰਘ ਦੇ ਸਿਰ ’ਤੇ ਇੱਟ ਵੱਜਣ ਨਾਲ ਉਹ ਮੌਕੇ ’ਤੇ ਡਿੱਗ ਪਿਆ, ਜਿਸ ਨੂੰ ਇਲਾਜ ਲਈ ਗੁਰੂਹਰਸਹਾਏ ਦੇ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਜਿਸ ਤੋਂ ਬਾਅਦ ਹਸਪਤਾਲ ਦੇ ਡਾਕਟਰਾਂ ਵਲੋਂ ਗੰਭੀਰ ਹਾਲਤ ਨੂੰ ਦੇਖਦਿਆਂ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਫਰੀਦਕੋਟ ਦੇ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ, ਜਿੱਥੇ ਬੀਤੇ ਦਿਨੀਂ ਉਸ ਨੇ ਦਮ ਤੋੜ ਦਿੱਤਾ।

ਮ੍ਰਿਤਕ ਦੇ ਪਰਿਵਾਰ ਨੇ ਕਿਹਾ ਨਾਨਕ ਸਿੰਘ ਢੋਲ ਵਜਾ ਕੇ ਆਪਣੀ ਪਤਨੀ ਸਮੇਤ 3 ਧੀਆਂ ਦਾ ਪਾਲਣ ਪੋਸ਼ਣ ਕਰਦਾ ਸੀ ਅਤੇ ਗੁਆਂਢੀਆਂ ਦੇ ਵਲੋਂ ਉਸ ਦਾ ਕਤਲ ਕੀਤਾ ਗਿਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਦੇ ਉੱਚ-ਅਧਿਕਾਰੀਆਂ ਪਾਸੋਂ ਦੋਸ਼ੀਆਂ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਕੇ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਥਾਣਾ ਗੁਰੂਹਰਸਹਾਏ ਦੇ ਮੁਖੀ ਜਤਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮ੍ਰਿਤਕ ਨਾਨਕ ਸਿੰਘ ਦੇ ਪਿਤਾ ਗੁਲਜ਼ਾਰ ਸਿੰਘ ਦੇ ਬਿਆਨਾਂ ’ਤੇ 7 ਵਿਅਕਤੀਆਂ ਦੇ ਵਿਰੁੱਧ ਅਧੀਨ ਧਾਰਾ 302 ਸਣੇ ਹੋਰ ਆਈ. ਪੀ. ਸੀ. ਦੀਆਂ ਵੱਖ-ਵੱਖ ਧਾਰਾਵਾਂ  ਤਹਿਤ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਲਈ ਪੁਲਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-