ਐੱਨਸੀਈਆਰਟੀ ਦੇ 12ਵੀਂ ਦੇ ਸਿਲੇਬਸ ’ਚ ਗਾਂਧੀ ਦੇ ਹਿੰਦੂ-ਮੁਸਲਿਮ ਏਕਤਾ ਬਾਰੇ ਵਿਚਾਰ ਤੇ ਸੰਘ ’ਤੇ ਪਾਬੰਦੀ ਦਾ ਜ਼ਿਕਰ ਨਹੀਂ

ਨਵੀਂ ਦਿੱਲੀ : ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ (ਐੱਨਸੀਈਆਰਟੀ) ਦੀ ਨਵੇਂ ਅਕਾਦਮਿਕ ਸੈਸ਼ਨ ਲਈ 12ਵੀਂ ਜਮਾਤ ਦੀ ਰਾਜਨੀਤੀ ਸ਼ਾਸਤਰ ਦੀ ਪਾਠ ਪੁਸਤਕ’ਚ ‘ਦੇਸ਼ ਦੀ ਫਿਰਕੂ ਸਥਿਤੀ ‘ਤੇ ਮੋਹਨਦਾਸ ਗਾਂਧੀ ਦੀ ਮੌਤ ਦਾ ਪ੍ਰਭਾਵ,ਗਾਂਧੀ ਦੀ ਹਿੰਦੂ- ਮੁਸਲਿਮ ਏਕਤਾ ਦੀ ਧਾਰਨਾ ਨੇ ਹਿੰਦੂ ਕੱਟੜਪੰਥੀਆਂ ਨੂੰ ਭੜਕਾਇਆ ਹੈ ਅਤੇ ਰਾਸ਼ਟਰੀ ਸੋਇਮਸੇਵਕ ਸੰਘ (ਆਰਐੱਸਐੱਸ) ਵਰਗੀਆਂ ਸੰਸਥਾਵਾਂ ‘ਤੇ ਕੁੱਝ ਸਮੇਂ ਲਈ ਪਾਬੰਦੀ ਸਣੇ ਕਈ ਪਾਠਾਂ ਦਾ ਜ਼ਿਕਰ ਨਹੀਂ ਹੈ। ਐੱਨਸੀਈਆਰਟੀ ਨੇ ਹਾਲਾਂਕਿ ਦਾਅਵਾ ਕੀਤਾ ਹੈ ਕਿ ਇਸ ਸਾਲ ਸਿਲੇਬਸ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ ਅਤੇ ਸਿਲੇਬਸ ਨੂੰ ਪਿਛਲੇ ਸਾਲ ਜੂਨ ਵਿੱਚ ਤਰਕਸੰਗਤ ਬਣਾਇਆ ਗਿਆ ਸੀ। ਪਿਛਲੇ ਸਾਲ ਸਿਲੇਬਸ ਨੂੰ ਤਰਕਸੰਗਤ ਬਣਾਉਣ ਲਈ ਐੱਨਸੀਈਆਰਟੀ ਨੇ ਗੁਜਰਾਤ ਦੰਗੇ, ਮੁਗਲ ਦਰਬਾਰ, ਐਮਰਜੰਸੀ, ਠੰਢੀ ਜੰਗ, ਨਕਸਲ ਅੰਦੋਲਨ ਬਾਰੇ ਕੁਝ ਭਾਗਾਂ ਨੂੰ ਪਾਠ ਪੁਸਤਕ ਵਿੱਚੋਂ ਹਟਾ ਦਿੱਤਾ ਸੀ।

ਇਸ ਦੌਰਾਨ ਐੱਨਸੀਈਆਰਟੀ ਦੀ 12ਵੀਂ ਜਮਾਤ ਦੀ ਰਾਜਨੀਤੀ ਵਿਗਿਆਨ ਦੀ ਪਾਠ ਪੁਸਤਕ ਤੋਂ ਕੁਝ ਤਬਦੀਲੀ ਕਰਨ ਖ਼ਿਲਾਫ਼ ਕਾਂਗਰਸ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਤਿਹਾਸ ਨੂੰ ਵਿਗਾੜਨ ਦੀ ਕੋਸ਼ਿਸ਼ ਕਰਨ ਵਾਲੇ ਖੁਦ ‘ਇਤਿਹਾਸ ਦੇ ਕੂੜੇਦਾਨ’ ਵਿੱਚ ਚਲੇ ਜਾਂਦੇ ਹਨ। ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਅਤੇ ਰਾਸ਼ਟਰੀ ਸੋਇਮਸੇਵਕ ਸੰਘ ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਕਰ ਲੈਣ, ਇਤਿਹਾਸ ਬਦਲਣ ਵਾਲਾ ਨਹੀਂ ਹੈ।

Leave a Reply

error: Content is protected !!