ਟਰੰਪ ਦਾ ਬਾਈਡੇਨ ਪ੍ਰਸ਼ਾਸਨ ‘ਤੇ ਤਿੱਖਾ ਹਮਲਾ, ਕਿਹਾ-ਵਿਸ਼ਵ ਨੂੰ ਤੀਜੇ ‘ਵਿਸ਼ਵ ਯੁੱਧ’ ਦਾ ਕਰਨਾ ਪੈ ਸਕਦੈ ਸਾਹਮਣਾ

ਵਾਸ਼ਿੰਗਟਨ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੌਜੂਦਾ ਪ੍ਰਸ਼ਾਸਨ ‘ਤੇ ਦੇਸ਼ ਨੂੰ ਤਬਾਹ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜੋਅ ਬਾਈਡੇਨ ਪ੍ਰਸ਼ਾਸਨ ਦੇ ਅਧੀਨ ਦੁਨੀਆ ਨੂੰ ਤੀਜੇ ਵਿਸ਼ਵ ਯੁੱਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਵਿੱਚ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਹੋਣ ਦਾ ਖਦਸ਼ਾ ਹੈ। ਟਰੰਪ (76) ਨੇ ਇਕ ਮਾਮਲੇ ‘ਚ ਦੋਸ਼ੀ ਪਾਏ ਜਾਣ ਤੋਂ ਬਾਅਦ ਮੰਗਲਵਾਰ ਨੂੰ ਆਪਣੇ ਪਹਿਲੇ ਜਨਤਕ ਭਾਸ਼ਣ ‘ਚ ਇਹ ਗੱਲ ਕਹੀ।

ਕਈ ਦੇਸ਼ ਖੁੱਲ੍ਹੇਆਮ ਪਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਦੀ ਦੇ ਰਹੇ ਧਮਕੀ
ਟਰੰਪ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਪਹਿਲੇ ਸਾਬਕਾ ਅਮਰੀਕੀ ਰਾਸ਼ਟਰਪਤੀ ਹਨ। ਉਸਨੇ ਮੰਗਲਵਾਰ ਨੂੰ ਮੈਨਹਟਨ ਦੀ ਅਦਾਲਤ ਵਿੱਚ ਪੇਸ਼ੀ ਦੌਰਾਨ ਕਾਰੋਬਾਰੀ ਰਿਕਾਰਡਾਂ ਨੂੰ ਜਾਅਲੀ ਬਣਾਉਣ ਦੇ 34 ਸੰਗੀਨ ਮਾਮਲਿਆਂ ਵਿੱਚ ਖ਼ੁਦ ਨੂੰ ਬੇਕਸੂਰ ਦੱਸਿਆ। ਟਰੰਪ ਨੇ 2016 ਦੇ ਰਾਸ਼ਟਰਪਤੀ ਚੋਣ ਮੁਹਿੰਮ ਦੌਰਾਨ ਅਸ਼ਲੀਲ ਫਿਲਮਾਂ ਦੀ ਅਭਿਨੇਤਰੀ ਸਟੋਰਮੀ ਡੇਨੀਅਲਸ ਨੂੰ ਆਪਣਾ ਮੂੰਹ ਬੰਦ ਰੱਖਣ ਲਈ ਭੁਗਤਾਨ ਕੀਤੇ ਜਾਣ ਦੇ ਦੋਸ਼ਾਂ ਨਾਲ ਸਬੰਧਤ ਅਪਰਾਧਿਕ ਸੁਣਵਾਈ ਲਈ ਮੰਗਲਵਾਰ ਨੂੰ ਮੈਨਹਟਨ ਦੀ ਅਦਾਲਤ ਵਿੱਚ ਪਹੁੰਚ ਕੀਤੀ। ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਕਈ ਦੇਸ਼ ਖੁੱਲ੍ਹੇਆਮ ਪਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਦੀ ਧਮਕੀ ਦੇ ਰਹੇ ਹਨ, ਜਦਕਿ ਦੂਜਿਆਂ ਨੇ ਉਨ੍ਹਾਂ ਦੇ ਪ੍ਰਸ਼ਾਸਨ ਦੌਰਾਨ ਕਦੇ ਵੀ ਇਸ ਬਾਰੇ ਜ਼ਿਕਰ ਜਾਂ ਗੱਲ ਨਹੀਂ ਕੀਤੀ।

ਅਮਰੀਕਾ ‘ਚ ਵੱਧ ਰਹੀ ਮਹਿੰਗਾਈ
ਨਿਊਯਾਰਕ ਤੋਂ ਪਰਤਣ ਤੋਂ ਬਾਅਦ ਫਲੋਰੀਡਾ ਵਿੱਚ ਆਪਣੇ ਮਾਰ-ਏ-ਲਾਗੋ ਰਿਜ਼ੋਰਟ ਵਿੱਚ ਬੋਲਦਿਆਂ ਟਰੰਪ ਨੇ ਕਿਹਾ ਕਿ “ਬਾਈਡੇਨ ਪ੍ਰਸ਼ਾਸਨ ਦੀ ਅਗਵਾਈ ਵਿੱਚ ਪੂਰੀ ਤਰ੍ਹਾਂ ਪ੍ਰਮਾਣੂ ਹਥਿਆਰਾਂ ‘ਤੇ ਅਧਾਰਤ ਤੀਜੇ ਵਿਸ਼ਵ ਯੁੱਧ ਵੱਲ ਵਧਣ ਦੀ ਪੂਰੀ ਸੰਭਾਵਨਾ ਹੈ।” ਤੁਸੀਂ ਮੰਨੋ ਜਾਂ ਨਾ ਮੰਨੋ, ਅਸੀਂ ਦੂਰ ਨਹੀਂ ਹਾਂ। ਰਿਪਬਲਿਕਨ ਨੇਤਾ ਟਰੰਪ ਨੇ ਕਿਹਾ ਕਿ ਰਾਸ਼ਟਰਪਤੀ ਜੋਅ ਬਾਈਡੇਨ (ਡੈਮੋਕਰੇਟਿਕ ਨੇਤਾ) ਦੇ ਸ਼ਾਸਨ ਵਿੱਚ ਦੇਸ਼ ਅਸ਼ਾਂਤੀ ਵਿੱਚ ਹੈ। ਉਨ੍ਹਾਂ ਕਿਹਾ ਕਿ ”ਸਾਡੀ ਆਰਥਿਕਤਾ ਤਬਾਹ ਹੋ ਰਹੀ ਹੈ। ਮਹਿੰਗਾਈ ਕਾਬੂ ਤੋਂ ਬਾਹਰ ਹੈ। ਰੂਸ ਨੇ ਚੀਨ ਨਾਲ ਹੱਥ ਮਿਲਾਇਆ ਹੈ। ਕੀ ਤੁਸੀਂ ਇਸ ‘ਤੇ ਭਰੋਸਾ ਕਰੋਗੇ? ਸਾਊਦੀ ਅਰਬ ਨੇ ਈਰਾਨ ਨਾਲ ਹੱਥ ਮਿਲਾਇਆ ਹੈ।” ਟਰੰਪ ਨੇ ਕਿਹਾ ਕਿ ਚੀਨ, ਰੂਸ, ਈਰਾਨ ਅਤੇ ਉੱਤਰੀ ਕੋਰੀਆ ਨੇ ਮਿਲ ਕੇ “ਵਿਨਾਸ਼ਕਾਰੀ ਗਠਜੋੜ” ਬਣਾਇਆ ਹੈ ਅਤੇ ਇਹ ਉਨ੍ਹਾਂ ਦੀ ਅਗਵਾਈ ਵਿੱਚ ਕਦੇ ਨਹੀਂ ਹੋ ਸਕਦਾ ਸੀ।

ਅਮਰੀਕੀ ਮੁਦਰਾ ਬਾਰੇ ਕਹੀ ਇਹ ਗੱਲ
ਯੂਕ੍ਰੇਨ ਵਿੱਚ ਤਬਾਹੀ ਦਾ ਜ਼ਿਕਰ ਕਰਦਿਆਂ ਉਸਨੇ ਕਿਹਾ ਕਿ “ਜੇ ਮੈਂ ਤੁਹਾਡਾ ਰਾਸ਼ਟਰਪਤੀ ਹੁੰਦਾ, ਤਾਂ ਅਜਿਹਾ ਕਦੇ ਨਹੀਂ ਹੁੰਦਾ। ਨਾ ਹੀ ਰੂਸ ਯੂਕ੍ਰੇਨ ‘ਤੇ ਹਮਲਾ ਕਰੇਗਾ। ਮਾਰੇ ਗਏ ਸਾਰੇ ਲੋਕ ਅੱਜ ਜ਼ਿੰਦਾ ਹੁੰਦੇ। ਉਹ ਸਾਰੇ ਸੁੰਦਰ ਸ਼ਹਿਰ ਆਪਣੀ ਥਾਂ ‘ਤੇ ਹੁੰਦੇ। ਟਰੰਪ ਨੇ ਕਿਹਾ ਕਿ ਸਾਡੀ ਮੁਦਰਾ ਡਿੱਗ ਰਹੀ ਹੈ ਅਤੇ ਹੁਣ ਜਲਦ ਹੀ ਗਲੋਬਲ ਮਾਪਦੰਡ ਦੇ ਮੁਤਾਬਕ ਨਹੀਂ ਰਹੇਗੀ ਜੋ ਸਪੱਸ਼ਟ ਤੌਰ ‘ਤੇ 200 ਸਾਲਾਂ ਵਿੱਚ ਸਾਡੀ ਸਭ ਤੋਂ ਵੱਡੀ ਹਾਰ ਹੋਵੇਗੀ। ਅਜਿਹੀ ਕੋਈ ਹਾਰ ਨਹੀਂ ਹੋਵੇਗੀ ਜੋ ਸਾਨੂੰ ਮਹਾਂਸ਼ਕਤੀ ਬਣਨ ਤੋਂ ਰੋਕ ਦੇਵੇਗੀ। ਉਨ੍ਹਾਂ ਨੇ ਆਪਣੇ ਤੋਂ ਬਾਅਦ ਰਾਸ਼ਟਰਪਤੀ ਬਣੇ ਬਾਈਡੇਨ ‘ਤੇ ਦੇਸ਼ ਨੂੰ ਬਰਬਾਦ ਕਰਨ ਦਾ ਦੋਸ਼ ਵੀ ਲਗਾਇਆ। ਟਰੰਪ ਨੇ ਕਿਹਾ ਕਿ “ਭਾਵੇਂ ਤੁਸੀਂ ਅਮਰੀਕਾ ਦੇ ਇਤਿਹਾਸ ਦੇ ਪੰਜ ਸਭ ਤੋਂ ਖਰਾਬ ਰਾਸ਼ਟਰਪਤੀਆਂ ਨੂੰ ਲੈ ਲਓ ਅਤੇ ਉਨ੍ਹਾਂ ਨੂੰ ਜੋੜਦੇ ਹੋ, ਤਾਂ ਵੀ ਉਹ ਸਾਡੇ ਦੇਸ਼ ਨੂੰ ਓਨਾ ਤਬਾਹ ਨਹੀਂ ਕੀਤਾ ਹੋਵੇਗਾ ਜਿੰਨਾ ਬਾਈਡੇਨ ਅਤੇ ਬਾਈਡੇਨ ਪ੍ਰਸ਼ਾਸਨ ਨੇ ਕੀਤਾ ਹੈ।”

Leave a Reply

error: Content is protected !!