ਜਾਪਾਨੀ ਫੌਜ ਦਾ ਹੈਲੀਕਾਪਟਰ ਲਾਪਤਾ, ਚਾਲਕ ਦਲ ਦੇ 10 ਮੈਂਬਰ ਹਨ ਸਵਾਰ

ਟੋਕੀਓ: ਜਾਪਾਨ ਤੋਂ ਚਾਲਕ ਦਲ ਦੇ 10 ਮੈਂਬਰਾਂ ਨੂੰ ਲੈ ਕੇ ਜਾ ਰਹੇ ਇੱਕ ਫੌਜੀ ਹੈਲੀਕਾਪਟਰ ਦੇ ਲਾਪਤਾ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਜਾਪਾਨ ਦੇ ਤੱਟ ਰੱਖਿਅਕਾਂ ਦਾ ਕਹਿਣਾ ਹੈ ਕਿ ਉਹ ਇਸ ਫੌਜੀ ਹੈਲੀਕਾਪਟਰ ਦੀ ਭਾਲ ਕਰ ਰਹੇ ਹਨ, ਜੋ ਦੱਖਣੀ ਜਾਪਾਨੀ ਟਾਪੂ ਤੋਂ ਲਾਪਤਾ ਹੋ ਗਿਆ ਸੀ।ਤੱਟ ਰੱਖਿਅਕ ਨੇ ਕਿਹਾ ਕਿ ਉਸ ਨੂੰ ਸੂਚਨਾ ਮਿਲੀ ਹੈ ਕਿ ਗਰਾਊਂਡ ਸੈਲਫ-ਡਿਫੈਂਸ ਫੋਰਸ UH-60 ਬਲੈਕ ਹਾਕ ਹੈਲੀਕਾਪਟਰ ਮਿਆਕੋ ਟਾਪੂ ਨੇੜੇ ਵੀਰਵਾਰ ਸ਼ਾਮ ਨੂੰ ਇਕ ਮਿਸ਼ਨ ‘ਤੇ ਰਡਾਰ ਤੋਂ ਗਾਇਬ ਹੋ ਗਿਆ। ਇਸ ਵਿਚ ਕਿਹਾ ਗਿਆ ਕਿ ਚਾਰ ਗਸ਼ਤੀ ਜਹਾਜ਼ ਖੋਜ ਵਿਚ ਸ਼ਾਮਲ ਹਨ ਪਰ ਹਾਲੇ ਤੱਕ ਲਾਪਤਾ ਜਹਾਜ਼ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ।

Leave a Reply

error: Content is protected !!