ਪੰਜਾਬ ਅਤੇ ਭਾਰਤ ਦੇ ਗਹਿਣਿਆਂ ਬਾਰੇ ਬ੍ਰਿਟਿਸ਼ ਸ਼ਾਹੀ ਖਜ਼ਾਨੇ ‘ਚ ਭੇਜੀਆਂ ਬਸਤੀਵਾਦੀ ਫਾਈਲਾਂ ਤੋਂ ਮਿਲੀ ਜਾਣਕਾਰੀ
ਲੰਡਨ: ਭਾਰਤੀ ਉਪ-ਮਹਾਂਦੀਪ ‘ਤੇ ਸ਼ਾਸਨ ਕਰਨ ਵਿਚ ਸਹਾਇਤਾ ਕਰਨ ਵਾਲੇ ਬ੍ਰਿਟਿਸ਼ ਸਰਕਾਰ ਦੇ ਤਤਕਾਲੀ ਵਿਭਾਗ ਇੰਡੀਆ ਆਫਿਸ ਦੇ ਆਰਕਾਈਵਜ਼ ਤੋਂ ਬਸਤੀਵਾਦੀ ਯੁੱਗ ਦੀ ਇਕ ਫਾਈਲ ਵਿਚ ਖੁਲਾਸਾ ਹੋਇਆ ਹੈ ਕਿ ਬਹੁਤ ਸਾਰੇ ਕੀਮਤੀ ਹੀਰੇ ਅਤੇ ਗਹਿਣੇ ਭਾਰਤ ਤੋਂ ਬ੍ਰਿਟਿਸ਼ ਸ਼ਾਹੀ ਖਜ਼ਾਨੇ ਨੂੰ ਭੇਜੇ ਗਏ ਸਨ। ‘ਕਾਸਟ ਆਫ ਦਿ ਕਰਾਊਨ’ ਲੜੀ ਦੇ ਹਿੱਸੇ ਵਜੋਂ ਗਾਰਡੀਅਨ ਅਖ਼ਬਾਰ ਅਗਲੇ ਮਹੀਨੇ ਕਿੰਗ ਚਾਰਲਸ III ਦੀ ਤਾਜਪੋਸ਼ੀ ਤੋਂ ਪਹਿਲਾਂ ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਦੌਲਤ ਅਤੇ ਵਿੱਤ ਦੀ ਜਾਂਚ ਕਰ ਰਿਹਾ ਹੈ। ਇਸ ਹਫ਼ਤੇ ਇਕ ਰਿਪੋਰਟ ਵਿਚ ਅਖਬਾਰ ਨੇ ‘ਇੰਡੀਆ ਆਫਿਸ’ ਦੇ ਆਰਕਾਈਵਜ਼ ਤੋਂ 46 ਪੰਨਿਆਂ ਦੀ ਫਾਈਲ ਦਾ ਹਵਾਲਾ ਦਿੱਤਾ ਹੈ।
ਇਸ ਵਿੱਚ ਕਿਹਾ ਗਿਆ ਕਿ “ਵਰਣਿਤ ਵਸਤੂਆਂ ਹੁਣ ਬ੍ਰਿਟਿਸ਼ ਸ਼ਾਹੀ ਘਰਾਣੇ ਦੀ ਸੰਪਤੀ ਦੇ ਰੂਪ ਵਿੱਚ ਕਿੰਗ ਦੀ ਮਲਕੀਅਤ ਵਿੱਚ ਹਨ।” ਬਾਅਦ ਵਿਚ 19ਵੀਂ ਸਦੀ ਦੌਰਾਨ ਰਣਜੀਤ ਸਿੰਘ ਦੇ ਪੁੱਤਰ ਦਲੀਪ ਸਿੰਘ ਨੂੰ ਪੰਜਾਬ ਵੱਲੋਂ ‘ਈਸਟ ਇੰਡੀਆ ਕੰਪਨੀ’ ਨੂੰ ਸੌਂਪਣ ਲਈ ਮਜਬੂਰ ਕੀਤਾ ਗਿਆ ਸੀ। ਮੰਨਿਆ ਜਾਂਦਾ ਹੈ ਕਿ ਈਸਟ ਇੰਡੀਆ ਕੰਪਨੀ ਦੇ ਅਧਿਕਾਰੀਆਂ ਦੁਆਰਾ ਇਸੇ ਤਰ੍ਹਾਂ ਦੀ ਲੁੱਟ ਦੇ ਨਤੀਜੇ ਵਜੋਂ ਕੋਹਿਨੂਰ ਹੀਰਾ ਮਹਾਰਾਣੀ ਵਿਕਟੋਰੀਆ ਦੇ ਕਬਜ਼ੇ ਵਿੱਚ ਆਇਆ ਸੀ। ਜ਼ਿਕਰਯੋਗ ਹੈ ਕਿ ਕੂਟਨੀਤਕ ਵਿਵਾਦ ਤੋਂ ਬਚਣ ਲਈ 6 ਮਈ ਨੂੰ ਮਹਾਰਾਣੀ ਕੈਮਿਲਾ ਦੀ ਤਾਜਪੋਸ਼ੀ ਦੌਰਾਨ ਕੋਹਿਨੂਰ ਹੀਰੇ ਨਾਲ ਜੜੇ ਤਾਜ ਦੀ ਵਰਤੋਂ ਨਾ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਬਕਿੰਘਮ ਪੈਲੇਸ ਦੇ ਬੁਲਾਰੇ ਨੇ ਅਖ਼ਬਾਰ ਨੂੰ ਦੱਸਿਆ ਕਿ ਗੁਲਾਮੀ ਅਤੇ ਬਸਤੀਵਾਦ ਅਜਿਹੇ ਵਿਸ਼ੇ ਹਨ ਜਿਨ੍ਹਾਂ ਨੂੰ ਕਿੰਗ ਚਾਰਲਸ III ਬਹੁਤ ਗੰਭੀਰਤਾ ਨਾਲ ਲੈਂਦਾ ਹੈ।