ਪੰਜਾਬ

ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ‘ਮੇਰਾ ਨਾਂ’ ਨੂੰ YouTube ‘ਤੇ ਤਿੰਨ ਘੰਟਿਆਂ ‘ਚ ਮਿਲੇ 3.8 ਮਿਲੀਅਨ ਵਿਊ

ਚੰਡੀਗੜ੍ਹ: ਅੱਜ ਭਾਵ 7 ਅਪ੍ਰੈਲ ਨੂੰ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਮੇਰਾ ਨਾਮ’ ਰਿਲੀਜ਼ ਹੋਇਆ ਹੈ। ਜਿਸ ਨੂੰ ਦਰਸ਼ਕ ਖ਼ੂਬ ਪਿਆਰ ਦੇ ਰਹੇ ਹਨ। ਇਸ ਗੀਤ ਨੇ ਰਿਲੀਜ਼ ਹੁੰਦਿਆਂ ਹੀ ਦਰਸ਼ਕਾਂ ਦੇ ਚਿਹਰੇ ‘ਤੇ ਮੁਸਕਾਨ ਲਿਆ ਦਿੱਤੀ। ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਨੂੰ ਦੋ ਘੰਟਿਆਂ ‘ਚ ਯੂ-ਟਿਊਬ ‘ਤੇ 3,852,380 ਵਿਊ ਮਿਲ ਚੁੱਕੇ ਹਨ।

ਇਹ ਖ਼ਬਰ ਵੀ ਪੜ੍ਹੋ : ਬਾਂਦਰਾ ‘ਚ ਸਟਾਈਲਿਸ਼ ਲੁੱਕ ‘ਚ ਨਜ਼ਰ ਆਈ ਸਹਿਨਾਜ਼ ਗਿੱਲ (ਤਸਵੀਰਾਂ)
ਤੁਹਾਨੂੰ ਦੱਸ ਦੇਈਏ ਕਿ ਇਸ ਗੀਤ ਦੇ ਰਿਲੀਜ਼ ਹੋਣ ਦੀ ਜਾਣਕਾਰੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ’ਤੇ ਗੀਤ ਦਾ ਪੋਸਟਰ ਸਾਂਝਾ ਕਰਕੇ ਦਿੱਤੀ ਸੀ। ਜਿਸ ਤੋਂ ਬਾਅਦ ਦਰਸ਼ਕ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਕਰਨ ਲੱਗੇ। ਗੀਤ ਸੁਣਦਿਆਂ ਹੀ ਦਰਸ਼ਕ ਸਿੱਧੂ ਮੂਸਾਵਾਲਾ ਨੂੰ ਭਰਪੂਰ ਪਿਆਰ ਦੇ ਰਹੇ ਹਨ।

ਇਸ ਖ਼ਬਰ ਬਾਰੇ ਕੁਮੈਂਟ ਕਰੋ-