ਪਾਸਪੋਰਟ ਅਪਲਾਈ ਕਰਨ ਵਾਲੇ ਧਿਆਨ ਦੇਣ, ਕਿਤੇ ਤੁਸੀਂ ਵੀ ਨਾ ਹੋ ਜਾਇਓ ਅਜਿਹੀ ਠੱਗੀ ਦਾ ਸ਼ਿਕਾਰ
ਚੰਡੀਗੜ੍ਹ : ਧੀ ਦੇ ਪਾਸਪੋਰਟ ਨੂੰ ਟਰੈਕ ਕਰਨ ਲਈ ਮਾਂ ਨੂੰ ਗੂਗਲ ’ਤੇ ਨੰਬਰ ਸਰਚ ਕਰਨਾ ਮਹਿੰਗਾ ਪੈ ਗਿਆ। ਔਰਤ ਨੇ ਗੂਗਲ ’ਤੇ ਮਿਲੇ ਨੰਬਰ ’ਤੇ ਡਿਟੇਲ ਭਰੀ ਅਤੇ 5 ਰੁਪਏ ਦੀ ਆਨਲਾਈਨ ਪੇਮੈਂਟ ਕੀਤੀ। ਇਸ ਨੂੰ ਦੇਖਦਿਆਂ ਔਰਤ ਦੇ ਪਤੀ ਦੇ ਖਾਤੇ ’ਚੋਂ ਇਕ ਲੱਖ ਚਾਰ ਹਜ਼ਾਰ ਰੁਪਏ ਕੱਢਵਾ ਲਏ ਗਏ। ਜਸਵਿੰਦਰ ਸਿੰਘ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਕੀਤੀ। ਸਾਈਬਰ ਸੈੱਲ ਨੇ ਮਾਮਲੇ ਦੀ ਜਾਂਚ ਕਰ ਕੇ ਠੱਗਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਸ਼ਿਕਾਇਤਕਰਤਾ ਜਸਵਿੰਦਰ ਨੇ ਦੱਸਿਆ ਕਿ ਉਹ ਸੈਕਟਰ-23 ਵਿਚ ਆਪਣੇ ਪਰਿਵਾਰ ਨਾਲ ਰਹਿੰਦਾ ਹੈ ਅਤੇ ਕਾਰੋਬਾਰ ਕਰਦਾ ਹੈ। ਉਸ ਨੇ ਚੰਡੀਗੜ੍ਹ ਤੋਂ ਆਪਣੀ 6 ਸਾਲਾ ਧੀ ਦਾ ਪਾਸਪੋਰਟ ਰੀਨਿਊ ਕਰਵਾਇਆ ਸੀ। ਮੋਬਾਇਲ ਨੰਬਰ ’ਤੇ ਐੱਸ. ਐੱਮ. ਐੱਸ. ਆਇਆ ਕਿ ਪਾਸਪੋਰਟ ਭੇਜ ਦਿੱਤਾ ਗਿਆ ਹੈ। 22 ਮਾਰਚ ਨੂੰ ਸ਼ਿਕਾਇਤਕਰਤਾ ਨੇ ਗੂਗਲ ’ਤੇ ਇਕ ਟਰੈਕਿੰਗ ਆਈ. ਡੀ. ਪੋਸਟ ਕੀਤੀ। ਧੀ ਦੇ ਮੋਬਾਇਲ ਨੰਬਰ ਦੇ ਨਾਲ-ਨਾਲ ਉਸ ਦਾ ਵੇਰਵਾ ਵੀ ਖੋਜਿਆ ਅਤੇ ਭਰਿਆ।
24 ਮਾਰਚ ਨੂੰ ਸ਼ਿਕਾਇਤਕਰਤਾ ਦੀ ਪਤਨੀ ਦੇ ਮੋਬਾਇਲ ਨੰਬਰ ’ਤੇ ਇਕ ਹੋਰ ਨੰਬਰ ਤੋਂ ਕਾਲ ਆਈ। ਫੋਨ ਕਰਨ ਵਾਲੇ ਨੇ ਪਤਨੀ ਨੂੰ ਕਿਹਾ ਕਿ ਉਹ ਉਸ ਨੂੰ ਲਿੰਕ ਭੇਜ ਰਿਹਾ ਹੈ ਅਤੇ ਉਸ ਨੂੰ 5 ਰੁਪਏ ਦੇਣੇ ਪੈਣਗੇ। ਇਕ ਹੋਰ ਮੋਬਾਇਲ ਨੰਬਰ ਦਿੱਤਾ ਗਿਆ, ਜਿਸ ਵਿਚ ਭੁਗਤਾਨ ਕਰਨਾ ਹੈ। ਸ਼ਿਕਾਇਤਕਰਤਾ ਦੀ ਪਤਨੀ ਦੇ ਮੋਬਾਇਲ ਨੰਬਰ ਤੋਂ ਭੁਗਤਾਨ ਨਹੀਂ ਹੋ ਸਕਿਆ। ਇਸ ਲਈ ਸ਼ਿਕਾਇਤਕਰਤਾ ਨੇ ਮੋਬਾਇਲ ਨੰਬਰ ’ਤੇ ਭੇਜੇ ਗਏ ਲਿੰਕ ’ਤੇ ਆਪਣੇ ਮੋਬਾਇਲ ਤੋਂ 5 ਰੁਪਏ ਦੀ ਅਦਾਇਗੀ ਕੀਤੀ।