ਮਹਿਬੂਬਾ ਮੁਫਤੀ ਦੀ ਬੇਟੀ ਇਲਤਿਜਾ ਨੂੰ 2 ਸਾਲ ਦੀ ਵੈਲੀਡਿਟੀ ਵਾਲਾ ਪਾਸਪੋਰਟ ਜਾਰੀ

ਸ਼੍ਰੀਨਗਰ: ਪੀਪੁਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਦੀ ਮੁਖੀ ਮਹਿਬੂਬਾ ਮੁਫ਼ਤੀ ਦੀ ਧੀ ਇਲਤਿਜਾ ਨੂੰ 2 ਸਾਲ ਲਈ ਪਾਸਪੋਰਟ ਜਾਰੀ ਕੀਤਾ ਗਿਆ ਹੈ। ਖੇਤਰੀ ਪਾਸਪੋਰਟ ਦਫ਼ਤਰ ਵੱਲੋਂ ਵਧੀਕ ਸਾਲਿਸਟਰ ਜਨਰਲ ਨੂੰ ਲਿਖੇ ਪੱਤਰ ਅਨੁਸਾਰ ਇਲਤਿਜਾ, ਜਿਸ ਨੇ ਉੱਚ ਸਿੱਖਿਆ ਹਾਸਲ ਕਰਨ ਦੀ ਇੱਛਾ ਪ੍ਰਗਟਾਈ ਹੈ, ਇਲਤਿਜਾ ਨੂੰ ਪਾਸਪੋਰਟ ਜਾਰੀ ਕੀਤਾ ਗਿਆ ਹੈ ਜੋ ਕਿ 5 ਅਪ੍ਰੈਲ, 2023 ਤੋਂ 4 ਅਪ੍ਰੈਲ, 2025 ਤੱਕ ਵੈਲਿਡ ਹੈ।

ਇਲਤਿਜਾ ਨੇ ਕਿਹਾ ਕਿ ਪਾਸਪੋਰਟ ਜਾਰੀ ਕਰ ਕੇ ਕੋਈ ਅਹਿਸਾਨ ਨਹੀਂ ਕੀਤਾ ਗਿਆ ਅਤੇ ਹੈਰਾਨੀ ਪ੍ਰਗਟਾਈ ਕਿ ਇਸ ਦੀ ਵੈਲੀਡਿਟੀ ਸਿਰਫ 2 ਸਾਲ ਲਈ ਕਿਉਂ ਹੈ, ਜਦੋਂ ਕਿ ਇਹ ਯਾਤਰਾ ਦਸਤਾਵੇਜ਼ 10 ਸਾਲਾਂ ਲਈ ਵੈਲਿਡ ਹੁੰਦੀ ਹੈ। ਪੁਲਸ ਦੇ ਅਪਰਾਧਿਕ ਜਾਂਚ ਵਿਭਾਗ (ਸੀ. ਆਈ. ਡੀ.) ਤੋਂ ਕੋਈ ਮਨਜ਼ੂਰੀ ਨਾ ਮਿਲਣ ਦਾ ਹਵਾਲਾ ਦਿੰਦੇ ਹੋਏ ਪਾਸਪੋਰਟ ਦਫਤਰ ਵੱਲੋਂ ਯਾਤਰਾ ਦਸਤਾਵੇਜ਼ ਜਾਰੀ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਇਲਤਿਜਾ ਨੇ ਜੰਮੂ-ਕਸ਼ਮੀਰ ਹਾਈ ਕੋਰਟ ਦਾ ਰੁਖ ਕੀਤਾ ਸੀ।

 

Leave a Reply

error: Content is protected !!