ਸੁਖਬੀਰ ਦੀ ਪਾਣੀ ਵਾਲੀ ਬੱਸ ਤੋਂ ਬਾਅਦ ਹੁਣ ਮੋਦੀ ਦੀ ਪਾਣੀ ਵਾਲੀ ਰੇਲ ਵੀ ਦੇਖਿਓ

ਨਵੀਂ ਦਿੱਲੀ- ਦੇਸ਼ ‘ਚ ਜਲਦ ਹੀ ਪਾਣੀ ਦੇ ਹੇਠਾਂ ਵੀ ਯਾਤਰੀ ਹੁਣ ਟਰੇਨ ‘ਚ ਸਫ਼ਰ ਦਾ ਆਨੰਦ ਲੈ ਸਕਣਗੇ। ਕੋਲਕਾਤਾ ‘ਚ 9 ਅਪ੍ਰੈਲ 2023 ਨੂੰ ਕੋਲਕਾਤਾ ਮੈਟਰੋ ਰੇਲ ਕਾਰਪੋਰੇਸ਼ਨ (ਕੇ.ਐੱਮ.ਆਰ.ਸੀ.) ਭਾਰਤ ਦੀ ਪਹਿਲੀ ਅੰਡਰਵਾਟਰ ਮੈਟਰੋ ਰੇਲ ਦਾ ਪ੍ਰੀਖਣ ਕਰਨ ਦੀ ਤਿਆਰੀ ਕਰ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਕੋਲਕਾਤਾ ‘ਚ ਜਿਸ ਅੰਡਰਵਾਟਰ ਮੈਟਰੋ ਟਰੇਨ ਦਾ ਪ੍ਰੀਖਣ ਕੀਤਾ ਜਾ ਰਿਹਾ ਹੈ, ਉਹ ਹੁਗਲੀ ਨਦੀ ਦੇ ਪੂਰਬੀ ਤੱਟ ‘ਤੇ ਐਸਪਲੇਨੇਡ ਅਤੇ ਪੱਛਮੀ ਤੱਟ ‘ਤੇ ਹਾਵੜਾ ਮੈਦਾਨ ਨੂੰ ਜੋੜਦੀ ਹੈ। ਹਾਵੜਾ ਮੈਟਰੋ ਸਟੇਸ਼ਨ ਜ਼ਮੀਨੀ ਪੱਧਰ ਤੋਂ 33 ਮੀਟਰ ਹੇਠਾਂ ਦੇਸ਼ ਦਾ ਸਭ ਤੋਂ ਡੂੰਘਾ ਮੈਟਰੋ ਸਟੇਸ਼ਨ ਹੈ।

ਹੁਗਲੀ ਨਦੀ ਦੇ ਹੇਠਾਂ 520 ਮੀਟਰ ਦੀਆਂ ਜੁੜਵਾਂ ਸੁਰੰਗਾਂ ਦੇ ਨਾਲ ਇਹ ਅੰਡਰਵਾਟਰ ਟਰੇਨ ਟ੍ਰੈਕ 4.8 ਕਿਲੋਮੀਟਰ ਲੰਬਾ ਹੈ। ਜਿਸ ‘ਤੇ ਪਿਛਲੇ ਇਕ ਸਾਲ ਤੋਂ ਕੰਮ ਚੱਲ ਰਿਹਾ ਸੀ ਅਤੇ ਹੁਣ ਇਸ ਦਾ ਕੰਮ ਮੁਕੰਮਲ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਕੋਲਕਾਤਾ ਮੈਟਰੋ ਰੇਲ ਕਾਰਪੋਰੇਸ਼ਨ (ਕੇ.ਐੱਮ.ਆਰ.ਸੀ.) ਆਵਾਜਾਈ ਸ਼ੁਰੂ ਕਰਨ ਤੋਂ ਪਹਿਲਾਂ ਸਿਆਲਦਹ ਅਤੇ ਐਸਪਲੇਨੇਡ ਵਿਚਕਾਰ ਆਪਣਾ ਦੂਜਾ ਖੰਡ (2.5 ਕਿਲੋਮੀਟਰ) ਨੂੰ ਪੂਰਾ ਕਰਨ ਦੀ ਉਡੀਕ ਕਰ ਰਿਹਾ ਹੈ। ਇਸ ਤੋਂ ਇਲਾਵਾ, ਇਸ ਨੂੰ ਸੈਕਟਰ-ਵੀ ਰਾਹੀਂ 16.6 ਕਿਲੋਮੀਟਰ ਲੰਬੇ ਪੂਰਬੀ-ਪੱਛਮੀ ਕੋਰੀਡੋਰ (ਗ੍ਰੀਨ ਲਾਈਨ) ਨਾਲ ਜੁੜ ਜਾਵੇਗਾ।

ਕੋਲਕਾਤਾ ਮੈਟਰੋ ਰੇਲ ਕਾਰਪੋਰੇਸ਼ਨ (ਕੇ.ਐੱਮ.ਆਰ.ਸੀ) ਦੇ ਅਧਿਕਾਰੀਆਂ ਨੇ ਸੂਚਿਤ ਕੀਤਾ ਹੈ ਕਿ ਮੈਟਰੋ ਰੇਲ ਦੇ ਸਾਲਟ ਲੇਕ ਡਿਪੂ ਤੋਂ ਐਸਪਲੇਨੇਡ ਅਤੇ ਸਿਆਲਦਹ ਦੇ ਵਿਚਕਾਰ ਈਸਟ ਬੌਂਡ ਟਨਲ ਰਾਹੀਂ ਐਸਪਲੇਨੇਡ ਤੱਕ 2 ਟਰੇਨਾਂ ਟਰਾਇਲ ‘ਤੇ ਚੱਲਣਗੀਆਂ, ਜਿਨ੍ਹਾਂ ‘ਚ ਫਿਲਹਾਲ 6 ਕੋਚ ਹੋਣਗੇ।

ਸਿਆਲਦਹ ਤੋਂ ਐਸਪਲੇਨੇਡ ਤੱਕ ਰੇਲ ਗੱਡੀਆਂ ਨੂੰ ਬੈਟਰੀ ਨਾਲ ਚੱਲਣ ਵਾਲੇ ਲੋਕੋ ਦੁਆਰਾ ਚਲਾਇਆ  ਜਾਵੇਗਾ ਕਿਉਂਕਿ ਇਸ ‘ਚ ਪੱਟੜੀਆਂ ‘ਤੇ ਬਿਜਲੀਕਰਨ ਨਹੀਂ ਕੀਤਾ ਗਿਆ ਹੈ। ਕੋਲਕਾਤਾ ਮੈਟਰੋ ਰੇਲ ਕਾਰਪੋਰੇਸ਼ਨ (ਕੇ.ਐੱਮ.ਆਰ.ਸੀ) ਨੇ ਕਿਹਾ ਹੈ ਕਿ ਜੇਕਰ ਟੈਸਟ ਤੋਂ ਬਾਅਦ ਸਭ ਕੁਝ ਠੀਕ ਰਿਹਾ ਤਾਂ ਰੇਲਗੱਡੀ ਦਾ ਰੁਟੀਨ ਸੰਚਾਲਨ ਕੁਝ ਮਹੀਨਿਆਂ ‘ਚ ਸ਼ੁਰੂ ਕੀਤਾ ਜਾ ਸਕਦਾ ਹੈ। ਜੇਕਰ ਸਭ ਕੁਝ ਯੋਜਨਾ ਨਾਲ ਕੀਤਾ ਜਾਂਦਾ ਹੈ ਤਾਂ ਭਾਰਤ ਵੀ ਉਨ੍ਹਾਂ ਦੇਸ਼ਾਂ ਦੀ ਸੂਚੀ ‘ਚ ਸ਼ਾਮਲ ਹੋ ਜਾਵੇਗਾ, ਜਿੱਥੇ ਮੈਟਰੋ ਟਰੇਨ ਪਾਣੀ ਦੇ ਹੇਠਾਂ ਚੱਲਦੀ ਹੈ।

Leave a Reply

error: Content is protected !!