ਕਾਂਗਰਸ ਭਵਨ ’ਚ ਲੱਗੇ ਹੋਰਡਿੰਗਾਂ ’ਤੇ ਸੁਸ਼ੀਲ ਰਿੰਕੂ ਦੀਆਂ ਤਸਵੀਰਾਂ ’ਤੇ ਚਿਪਕਾਏ ਚਿੱਟੇ ਸਟਿੱਕਰ

ਜਲੰਧਰ : ਵਿਧਾਨ ਸਭਾ ਹਲਕਾ ਪੱਛਮੀ ਦੇ ਵਿਧਾਇਕ ਸੁਸ਼ੀਲ ਰਿੰਕੂ ਦੇ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੁੰਦੇ ਹੀ ਜ਼ਿਮਨੀ ਚੋਣਾਂ ’ਚ ‘ਆਪ’ ਦਾ ਉਮੀਦਵਾਰ ਐਲਾਨਿਆ ਗਿਆ ਤਾਂ ਕਦੇ ਕਾਂਗਰਸੀਆਂ ਦੇ ਚਹੇਤੇ ਆਗੂ ਹੁਣ ਕਾਂਗਰਸੀਆਂ ਦੀਆਂ ਅੱਖਾਂ ’ਚ ਰੜਕਣ ਲੱਗੇ ਹਨ। ਰਾਜਿੰਦਰ ਨਗਰ ਸਥਿਤ ਕਾਂਗਰਸ ਭਵਨ ’ਚ ਕਾਂਗਰਸ ਦੇ ਕੌਮੀ ਆਗੂਆਂ ਸਮੇਤ ਜ਼ਿਲੇ ਨਾਲ ਸਬੰਧਤ ਵਿਧਾਇਕਾਂ, ਸਾਬਕਾ ਵਿਧਾਇਕਾਂ ਤੇ ਹੋਰ ਸੀਨੀਅਰ ਆਗੂਆਂ ਦੀਆਂ ਤਸਵੀਰਾਂ ਵਾਲੇ ਹੋਰਡਿੰਗਾਂ ’ਤੇ ਕਾਂਗਰਸੀਆਂ ਨੇ ਸੁਸ਼ੀਲ ਰਿੰਕੂ ਦੀ ਤਸਵੀਰ ’ਤੇ ਚਿੱਟੇ ਰੰਗ ਦੇ ਸਟਿੱਕਰ ਚਿਪਕਾਏ ਹਨ, ਜਿਸ ਕਾਰਨ ਹੋਰਡਿੰਗਾਂ ’ਤੇ ਸਾਰੇ ਕਾਂਗਰਸੀ ਆਗੂਆਂ ਦੀਆਂ ਤਸਵੀਰਾਂ ਨਜ਼ਰ ਆ ਰਹੀਆਂ ਹਨ ਪਰ ਕਾਂਗਰਸ ਦੇ ਹੋਰਡਿੰਗਾਂ ’ਤੇ ਚਿੱਟਾ ਜ਼ੀਰੋ ਜਿਹਾ ਦਿਖਾਈ ਦੇਣ ਲੱਗਾ ਹੈ, ਜੋ ਕਿ ਸੁਸ਼ੀਲ ਰਿੰਕੂ ਵੱਲੋਂ ਕਾਂਗਰਸ ਨੂੰ ਅਲਵਿਦਾ ਕਹਿਣ ਤੋਂ ਬਾਅਦ ਪੱਛਮੀ ਹਲਕਾ ਦੀ ਕਹਾਣੀ ਬਿਆਨ ਕਰਦਾ ਹੈ।

ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਬੀਤੇ ਦਿਨ ਪ੍ਰੈੱਸ ਕਾਨਫਰੰਸ ਦੌਰਾਨ ਐਲਾਨ ਕੀਤਾ ਹੈ ਕਿ ਜ਼ਿਲ੍ਹਾ ਕਾਂਗਰਸ ਪ੍ਰਧਾਨ ਰਜਿੰਦਰ ਬੇਰੀ ਨੂੰ ਪਾਰਟੀ ਦੀ ਪਿੱਠ ’ਚ ਛੁਰਾ ਮਾਰਨ ਵਾਲੇ ਗੱਦਾਰਾਂ ਨੂੰ ਕਾਂਗਰਸ ਭਵਨ ਦੀ ਕੰਧ ’ਤੇ ਤਸਵੀਰ ਲਟਕਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

ਉਸ ਦੀ ਤਸਵੀਰ ਲਾ ਕੇ ਸੁਸ਼ੀਲ ਰਿੰਕੂ ਦੀ ਇੱਛਾ ਪੂਰੀ ਕੀਤੀ ਜਾਵੇ। ਇਸ ਸਬੰਧੀ ਰਜਿੰਦਰ ਬੇਰੀ ਦਾ ਕਹਿਣਾ ਹੈ ਕਿ ਪਾਰਟੀ ਅਜਿਹੇ ਸਾਰੇ ਨੇਤਾਵਾਂ ਦੀ ਸੂਚੀ ਬਣਾ ਰਹੀ ਹੈ ਅਤੇ ਜਲਦੀ ਹੀ ਪ੍ਰਤਾਪ ਬਾਜਵਾ ਦੇ ਬਿਆਨ ਮੁਤਾਬਕ ਕਾਂਗਰਸ ਭਵਨ ਦੀ ਕੰਧ ’ਤੇ ਵੱਡਾ ਹੋਰਡਿੰਗ ਦੇਖਿਆ ਜਾ ਸਕਦਾ ਹੈ।

Leave a Reply

error: Content is protected !!