ਜੇ ਅਲਫੋਂਸੋ ਅੰਬ ਮਹਿੰਗੇ ਹਨ ਤਾਂ ਕੋਈ ਗੱਲ ਨਹੀਂ, ਕਿਸ਼ਤਾਂ ’ਤੇ ਲਵੋ

ਪੁਣੇ: ਅਲਫੋਂਸੋ ਅੰਬਾਂ ਦੇ ਭਾਅ ਅਸਮਾਨ ’ਤੇ ਹੋਣ ਕਾਰਨ ਮਹਾਰਾਸ਼ਟਰ ਦੇ ਪੁਣੇ ਵਿੱਚ ਵਪਾਰੀ ਨੇ ਇਹ ਅੰਬ ਮਾਸਿਕ ਕਿਸ਼ਤਾਂ ’ਤੇ ਵੇਚਣ ਦੀ ਪੇਸ਼ਕਸ਼ ਕੀਤੀ ਹੈ। ਉਸ ਨੇ ਕਿਹਾ ਕਿ ਜੇ ਫਰਿੱਜ ਅਤੇ ਏਅਰ ਕੰਡੀਸ਼ਨਰ ਕਿਸ਼ਤਾਂ ‘ਤੇ ਖਰੀਦੇ ਜਾ ਸਕਦੇ ਹਨ, ਤਾਂ ਅੰਬ ਕਿਉਂ ਨਹੀਂ। ਗੁਰੂ ਕ੍ਰਿਪਾ ਟਰੇਡਰਜ਼ ਅਤੇ ਫਲ ਉਤਪਾਦ ਦੇ ਗੌਰਵ ਸੰਨਜ਼ ਨੇ ਦੱਸਿਆ ਇਸ ਵੇਲੇ ਇਹ ਅੰਬ ਪ੍ਰਚੂਨ ਬਾਜ਼ਾਰ ਵਿੱਚ 800 ਤੋਂ 1300 ਰੁਪਏ ਪ੍ਰਤੀ ਦਰਜਨ ਦੇ ਹਿਸਾਬ ਨਾਲ ਵਿਕ ਰਹੇ ਹਨ। ਗੌਰਵ ਨੇ ਦਾਅਵਾ ਕੀਤਾ,‘ਸਾਡੇ ਪਰਿਵਾਰ ਦਾ ਆਊਟਲੈੱਟ ਪੂਰੇ ਦੇਸ਼ ਵਿੱਚ ਈਐੱਮਆਈ ‘ਤੇ ਅੰਬ ਵੇਚਣ ਵਾਲਾ ਪਹਿਲਾ ਹੈ। ਸੀਜ਼ਨ ਦੀ ਸ਼ੁਰੂਆਤ ‘ਤੇ ਕੀਮਤਾਂ ਹਮੇਸ਼ਾ ਬਹੁਤ ਜ਼ਿਆਦਾ ਹੁੰਦੀਆਂ ਹਨ। ਅਸੀਂ ਸੋਚਿਆ ਕਿ ਜੇ ਫਰਿੱਜ, ਏਸੀ ਅਤੇ ਹੋਰ ਉਪਕਰਣ ਈਐੱਮਆਈ ‘ਤੇ ਖਰੀਦੇ ਜਾ ਸਕਦੇ ਹਨ, ਤਾਂ ਅੰਬ ਕਿਉਂ ਨਹੀਂ? ਫਿਰ ਹਰ ਕੋਈ ਅਲਫੋਂਸੋ ਦਾ ਸੁਆਦ ਚਖ਼ ਸਕੇਗਾ। ਜਿਵੇਂ ਲੋਕ ਮੋਬਾਈਲ ਦੀ ਕਿਸ਼ਤ ਦਿੰਦੇ ਹਨ ਉਵੇਂ ਅੰਬਾਂ ਦੀ ਕਿਸ਼ਤ ਵੀ ਦੇ ਸਕਦੇ ਹਨ।’ ਗਾਹਕ ਨੂੰ ਕ੍ਰੈਡਿਟ ਕਾਰਡ ਵਰਤਣ ਦੀ ਲੋੜ ਹੁੰਦੀ ਹੈ ਅਤੇ ਕਿਸ਼ਤਾਂ ਤਿੰਨ, ਛੇ ਜਾਂ 12 ਮਹੀਨਿਆਂ ਦੀਆਂ ਹੋ ਸਕਦੀਆਂ ਹਨ ਪਰ ਇਹ ਸਕੀਮ 5,000 ਰੁਪਏ ਦੀ ਘੱਟੋ-ਘੱਟ ਖਰੀਦ ਲਈ ਉਪਲਬੱਧ ਹੈ। ਹੁਣ ਤੱਕ ਚਾਰ ਗਾਹਕ ਇਸ ਸਕੀਮ ਦਾ ਲਾਭ ਲੈ ਚੁੱਕੇ ਹਨ।

Leave a Reply

error: Content is protected !!