ਬੈਂਕ ਹੀ ਨਹੀਂ, LIC ਕੋਲ ਵੀ ‘ਲਾਵਾਰਿਸ’ ਪਏ ਹਨ 21,500 ਕਰੋੜ
ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ ਨੇ ਦੇਸ਼ ਦੇ ਵੱਖ-ਵੱਖ ਬੈਂਕਾਂ ’ਚ ‘ਲਾਵਾਰਿਸ’ ਪਏ ਪੈਸਿਆਂ ਦੀ ਪਛਾਣ ਲਈ ਇਕ ਨਵਾਂ ਸੈਂਟਰਲਾਈਜ਼ਡ ਪੋਰਟਲ ਬਣਾਉਣ ਦਾ ਐਲਾਨ ਕੀਤਾ ਹੈ। ਸੰਭਵ ਹੀ 2 ਤੋਂ 4 ਮਹੀਨਿਆਂ ’ਚ ਇਹ ਪੋਰਟਲ ਲਾਈਵ ਵੀ ਹੋ ਜਾਏਗਾ। ਪਰ ਕੀ ਤੁਸੀਂ ਜਾਣਦੇ ਹੋ ਕਿ ਸਿਰਫ ਬੈਂਕਾਂ ’ਚ ਹੀ 35000 ਕਰੋੜ ਰੁਪਏ ਲਾਵਾਰਿਸ ਨਹੀਂ ਪਏ ਹਨ ਸਗੋਂ ਸਰਕਾਰੀ ਬੀਮਾ ਕੰਪਨੀ ਐੱਲ. ਆਈ. ਸੀ. ਕੋਲ ਵੀ ਲੋਕਾਂ ਦਾ ਕਰੀਬ 21,500 ਕਰੋੜ ਰੁਪਏ ਅਨਕਲੇਮ ਪਏ ਹਨ।
ਐੱਲ. ਆਈ. ਸੀ. ਦੇ ਮੌਜੂਦਾ ਅਨਕਲੇਮ ਅਮਾਊਂਟ ਨੂੰ ਲੈ ਕੇ ਉਂਝ ਤਾਂ ਕੋਈ ਸਪੱਸ਼ਟ ਜਾਣਕਾਰੀ ਮੁਹੱਈਆ ਨਹੀਂ ਹੈ ਪਰ ਕੰਪਨੀ ਨੇ ਜਦੋਂ ਆਪਣਾ ਆਈ. ਪੀ. ਓ. ਲਾਂਚ ਕੀਤਾ ਸੀ ਉਦੋਂ ਦਸਤਾਵੇਜ਼ਾਂ ’ਚ ਜਾਣਕਾਰੀ ਦਿੱਤੀ ਸੀ ਕਿ ਉਸਦੇ ਕੋਲ ਸਤੰਬਰ 2021 ਤੱਕ 21,539 ਕਰੋੜ ਰੁਪਏ ਦਾ ਅਨਕਲੇਮ ਫੰਡ ਮੌਜੂਦ ਹੈ। ਹਾਲਾਂਕਿ ਜੇ ਤੁਸੀਂ ਜਾਣਨਾ ਚਾਹੁੰਦੇ ਹਾਂ ਕਿ ਤੁਸੀਂ ਕਿਸੇ ਆਪਣੀ ਦੀ ਕੋਈ ਪਾਲਿਸੀ ਅਨਕਲੇਮ ਤਾਂ ਨਹੀਂ ਹੈ ਤਾਂ ਇੱਥੇ ਅਸੀਂ ਤੁਹਾਨੂੰ ਇਸ ਦਾ ਪੂਰਾ ਪ੍ਰੋਸੈੱਸ ਦੱਸ ਰਹੇ ਹਾਂ।