ਦੇਸ਼-ਵਿਦੇਸ਼ ਫੀਚਰਜ਼ ਪਾਕਿਸਤਾਨ ‘ਚ ਨਾਬਾਲਗ ਧੀ ਨਾਲ ਬਲਾਤਕਾਰ ਦੇ ਦੋਸ਼ੀ ਪਿਤਾ ਨੂੰ ਸੁਣਾਈ ਗਈ ਮੌਤ ਦੀ ਸਜ਼ਾ 09/04/2023 Editorial Desk 0 Comments ਪੇਸ਼ਾਵਰ : ਪਾਕਿਸਤਾਨ ਦੇ ਪੰਜਾਬ ਸੂਬੇ ਦੀ ਇਕ ਅਦਾਲਤ ਨੇ ਨਾਬਾਲਗ ਧੀ ਨਾਲ ਬਲਾਤਕਾਰ ਕਰਨ ਵਾਲੇ ਪਿਤਾ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਅਧਿਕਾਰੀਆਂ ਮੁਤਾਬਕ ਲਾਹੌਰ ਤੋਂ 500 ਕਿਲੋਮੀਟਰ ਦੂਰ ਰਹੀਮ ਯਾਰ ਖਾਨ ਦੇ ਰਹਿਣ ਵਾਲੇ ਪਰਵੇਜ਼ ਸ਼ਹਿਜ਼ਾਦ ਨੇ ਚਾਰ ਮਹੀਨੇ ਪਹਿਲਾਂ ਆਪਣੀ 13 ਸਾਲਾ ਧੀ ਨਾਲ ਬਲਾਤਕਾਰ ਕੀਤਾ ਸੀ। ਲੜਕੀ ਨੇ ਘਟਨਾ ਬਾਰੇ ਆਪਣੀ ਨਾਨੀ ਨੂੰ ਦੱਸਿਆ, ਜਿਸ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ। ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਮੋਇਨ ਖੋਖਰ ਨੇ ਸ਼ੁੱਕਰਵਾਰ ਨੂੰ ਇਸਤਗਾਸਾ ਪੱਖ ਵੱਲੋਂ ਸਬੂਤਾਂ ਅਤੇ ਗਵਾਹਾਂ ਨੂੰ ਪੇਸ਼ ਕਰਨ ਤੋਂ ਬਾਅਦ ਦੋਸ਼ੀ ਨੂੰ ਮੌਤ ਦੀ ਸਜ਼ਾ ਸੁਣਾਉਣ ਦਾ ਫੈਸਲਾ ਸੁਣਾਇਆ। Related