ਸਾਵਧਾਨ! ਗਰਭ ‘ਚ ਪਲ ਰਹੇ ਬੱਚੇ ਨੂੰ ਵੀ ‘ਕੋਰੋਨਾ’ ਤੋਂ ਖਤਰਾ, ਕਰ ਰਿਹੈ ਬ੍ਰੇਨ ਡੈਮੇਜ
ਅਮਰੀਕਾ ਵਿਖੇ ਮਿਆਮੀ ਯੂਨੀਵਰਸਿਟੀ ਦੇ ਖੋਜੀਆਂ ਨੇ ਦੱਸਿਆ ਕਿ ਅਜਿਹੇ ਪਹਿਲੇ ਦੋ ਪੁਸ਼ਟੀ ਕੀਤੇ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਕੋਵਿਡ ਵਾਇਰਸ ਨੇ ਮਾਂ ਦੇ ਪਲੈਸੈਂਟਾ ਨੂੰ ਪਾਰ ਕੀਤਾ ਅਤੇ ਬੱਚਿਆਂ ਵਿੱਚ ਬ੍ਰੇਨ ਡੈਮੇਜ ਦਾ ਕਾਰਨ ਬਣਿਆ। ਡਾਕਟਰਾਂ ਨੂੰ ਪਹਿਲਾਂ ਹੀ ਸ਼ੱਕ ਸੀ ਕਿ ਅਜਿਹਾ ਹੋਣਾ ਸੰਭਵ ਹੈ। ਪਰ ਹੁਣ ਤੱਕ ਮਾਂ ਦੇ ਪਲੈਸੈਂਟਾ ਜਾਂ ਬੱਚੇ ਦੇ ਦਿਮਾਗ ਵਿੱਚ ਕੋਵਿਡ-19 ਦਾ ਕੋਈ ਸਬੂਤ ਨਹੀਂ ਮਿਲਿਆ ਸੀ। ਇਨ੍ਹਾਂ ਦੋ ਬੱਚਿਆਂ ਨੂੰ ਜਨਮ ਦੇਣ ਵਾਲੀਆਂ ਮਾਵਾਂ ਟੀਕੇ ਉਪਲਬਧ ਹੋਣ ਤੋਂ ਪਹਿਲਾਂ 2020 ਵਿੱਚ ਮਹਾਮਾਰੀ ਦੀ ਡੈਲਟਾ ਵੇਵ ਦੇ ਸਿਖਰ ਦੌਰਾਨ ਕੋਰੋਨਾ ਸੰਕਰਮਿਤ ਪਾਈਆਂ ਗਈਆਂ ਸਨ। ਇਹ ਕੇਸ ਅਧਿਐਨ ਜਰਨਲ ਪੀਡੀਆਟ੍ਰਿਕਸ ਵਿੱਚ ਪ੍ਰਕਾਸ਼ਿਤ ਹੋਇਆ ਹੈ।
ਜਿਹੜੇ ਨਵਜੰਮੇ ਬੱਚਿਆਂ ਦੇ ਦਿਮਾਗ ਨੂੰ ਕੋਵਿਡ ਵਾਇਰਸ ਨੇ ਨੁਕਸਾਨ ਪਹੁੰਚਿਆ ਸੀ, ਉਨ੍ਹਾਂ ਨੂੰ ਜੀਵਨ ਦੇ ਪਹਿਲੇ ਦਿਨ ਤੋਂ ਦੌਰੇ ਪੈਂਦੇ ਸਨ। ਹਾਲਾਂਕਿ ਜ਼ੀਕਾ ਵਾਇਰਸ ਦੇ ਪ੍ਰਭਾਵ ਦੇ ਉਲਟ ਇਹ ਬੱਚੇ ਮਾਈਕ੍ਰੋਸੇਫਲੀ ਨਾਲ ਪੈਦਾ ਨਹੀਂ ਹੋਏ ਸਨ। ਮਾਈਕ੍ਰੋਸੇਫਲੀ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਬੱਚਿਆਂ ਦੇ ਸਿਰ ਛੋਟੇ ਆਕਾਰ ਦੇ ਹੁੰਦੇ ਹਨ। ਖੋਜ ਟੀਮ ਨੇ ਕਿਹਾ ਕਿ ਇਸ ਦੀ ਬਜਾਏ, ਇਹਨਾਂ ਬੱਚਿਆਂ ਵਿੱਚ ਸਮੇਂ ਦੇ ਨਾਲ ਮਾਈਕ੍ਰੋਸੇਫਲੀ ਵਿਕਸਿਤ ਹੋ ਗਈ, ਕਿਉਂਕਿ ਉਹਨਾਂ ਦੇ ਦਿਮਾਗ ਨੇ ਇੱਕ ਆਮ ਦਰ ਨਾਲੋਂ ਵਧਣਾ ਬੰਦ ਕਰ ਦਿੱਤਾ। ਦੋਵਾਂ ਬੱਚਿਆਂ ਦੇ ਵਿਕਾਸ ਵਿੱਚ ਗੰਭੀਰ ਦੇਰੀ ਦੇਖੀ ਗਈ। ਖੋਜ ਟੀਮ ਨੇ ਦੱਸਿਆ ਕਿ ਇੱਕ ਬੱਚੇ ਦੀ ਮੌਤ 13 ਮਹੀਨੇ ਦੀ ਉਮਰ ਵਿੱਚ ~ਹੋ ਗਈ ਅਤੇ ਦੂਜਾ ਹਸਪਤਾਲ ਵਿੱਚ ਹੈ। ਇਹਨਾਂ ਵਿੱਚੋਂ ਇੱਕ ਬੱਚੇ ਦੀ ਮਾਂ ਵਿੱਚ ਸਿਰਫ ਹਲਕੇ ਲੱਛਣ ਸਨ ਅਤੇ ਬੱਚੇ ਦਾ ਜਨਮ ਪੂਰੀ ਮਿਆਦ ਵਿੱਚ ਹੋਇਆ ਸੀ। ਜਦਕਿ ਦੂਜੀ ਮਾਂ ਇੰਨੀ ਬੀਮਾਰ ਸੀ ਕਿ ਡਾਕਟਰਾਂ ਨੂੰ ਗਰਭ ਅਵਸਥਾ ਦੇ 32 ਹਫਤਿਆਂ ‘ਚ ਬੱਚੇ ਨੂੰ ਜਨਮ ਦੇਣਾ ਪਿਆ।