ਅਮਰੀਕਾ ਦੇ ਕ੍ਰਿਸਟੀਆਨਾ ਮਾਲ ‘ਚ ਗੋਲੀਬਾਰੀ, ਫੂਡ ਕੋਰਟ ਦੇ ਤਿੰਨ ਲੋਕਾਂ ਦੀ ਮੌਤ

ਅਮਰੀਕਾ ਦੇ ਡੇਲਾਵੇਅਰ ਸੂਬੇ ਦੇ ਇਕ ਮਾਲ ‘ਚ ਗੋਲੀਬਾਰੀ ਦੌਰਾਨ ਤਿੰਨ ਲੋਕ ਜ਼ਖ਼ਮੀ ਹੋ ਗਏ, ਜਿਸ ਤੋਂ ਬਾਅਦ ਮਾਲ ਨੂੰ ਖਾਲੀ ਕਰਨਾ ਪਿਆ। ਪੁਲਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਡੇਲਾਵੇਅਰ ਸੂਬਾ ਪੁਲਸ ਨੇ ਕਿਹਾ ਕਿ ਪੈਨਸਿਲਵੇਨੀਆ ਨੇੜੇ ਕ੍ਰਿਸਟੀਆਨਾ ਮਾਲ ਗੋਲੀਬਾਰੀ ਦੇ ਸ਼ੱਕੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਪੁਲਸ ਨੇ ਟਵਿੱਟਰ ‘ਤੇ ਕਿਹਾ ਕਿ ਅਸੀਂ ਇਸ ਗੱਲ ਦੀ ਪੁਸ਼ਟੀ ਕਰ ਸਕਦੇ ਹਾਂ ਕਿ ਗੋਲੀਆਂ ਲੱਗਣ ਕਾਰਨ ਤਿੰਨ ਲੋਕ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਪੁਲਸ ਨੇ ਕਿਹਾ ਕਿ ਇਸ ਸਮੇਂ ਕ੍ਰਿਸਟੀਆਨਾ ਮਾਲ ਅਤੇ ਆਸ ਪਾਸ ਦੇ ਖੇਤਰਾਂ ਵਿੱਚ ਜਨਤਕ ਸੁਰੱਖਿਆ ਦੀ ਕੋਈ ਚਿੰਤਾ ਨਹੀਂ ਹੈ। ਉਨ੍ਹਾਂ ਨੇ ਇਕ ਬਿਆਨ ‘ਚ ਕਿਹਾ ਕਿ ਮਾਲ ਸ਼ਨੀਵਾਰ ਸ਼ਾਮ ਨੂੰ ਬੰਦ ਰਹੇਗਾ। ਡਬਲਯੂਪੀਵੀਆਈ ਟੀਵੀ ਨੇ ਖ਼ਬਰ ਦਿੱਤੀ ਕਿ ਮਾਲ ਦੇ ਫੂਡ ਕੋਰਟ ‘ਚ ਤਿੰਨ ਲੋਕਾਂ ਨੂੰ ਗੋਲੀਆਂ ਮਾਰੀਆਂ ਗਈਆਂ ਹਨ। ਰਿਪੋਰਟ ਦੇ ਅਨੁਸਾਰ ਪੁਲਸ ਨੇ ਲੋਕਾਂ ਨੂੰ ਕ੍ਰਿਸਟੀਨਾ ਮਾਲ ‘ਚ ਨਾ ਜਾਣ ਲਈ ਕਿਹਾ ਹੈ ਕਿਉਂਕਿ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

Leave a Reply

error: Content is protected !!