ਫ਼ੁਟਕਲ

ਪਾਕਿਸਤਾਨ ‘ਚ ਧਮਾਕੇ ਨਾਲ ਦਹਿਲਿਆ ਖੈਬਰ ਪਖਤੂਨਖਵਾ, 2 ਫੌਜੀਆਂ ਦੀ ਮੌਤ

fire isolated over black background

ਪੇਸ਼ਾਵਰ- ਪਾਕਿਸਤਾਨ ਦੇ ਖੈਬਰ ਕਬਾਇਲੀ ਜ਼ਿਲ੍ਹੇ ਦੀ ਬਾਰਾ ਤਹਿਸੀਲ ‘ਚ ਸ਼ਨੀਵਾਰ ਨੂੰ ਇਕ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਇਸ (ਆਈ.ਈ.ਡੀ) ਧਮਾਕੇ ‘ਚ ਘੱਟ ਤੋਂ ਘੱਟ ਦੋ ਫੌਜੀਆਂ ਦੀ ਮੌਤ ਹੋ ਗਈ। ਡਾਨ ਨਿਊਜ਼ ਏਜੰਸੀ ਨੇ ਪਾਕਿਸਤਾਨੀ ਫੌਜ ਦੀ ਮੀਡੀਆ ਵਿੰਗ ਇੰਟਰ-ਸਰਵਿਸੇਜ਼ ਪਬਲਿਕ ਰਿਲੇਸ਼ਨਸ (ਆਈ.ਐੱਮ.ਪੀ.ਆਰ) ਦੇ ਹਵਾਲੇ ਨਾਲ ਦੱਸਿਆ ਕਿ ਹਮਲੇ ‘ਚ ਨਾਇਬ ਸੂਬੇਦਾਰ ਹਜ਼ਰਤ ਗੁੱਲ (37) ਅਤੇ ਸਿਪਾਹੀ ਨਜ਼ੀਰ ਉਲਾਹ ਮਹਿਸੂਦ (34) ਮਾਰੇ ਗਏ।

ਡਾਨ ਦੀ ਰਿਪੋਰਟ ਅਨੁਸਾਰ ਆਈ.ਐੱਸ.ਪੀ.ਆਰ. ਆਰ ਨੇ ਕਿਹਾ ਕਿ ਘਟਨਾ ਦੇ ਤੁਰੰਤ ਬਾਅਦ ਸੁਰੱਖਿਆ ਫੋਰਸ ਅਤੇ ਪੁਲਸ ਘਟਨਾ ਵਾਲੀ ਥਾਂ ‘ਤੇ ਪਹੁੰਚੇ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਪਰ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਇਸ ਤਰ੍ਹਾਂ ਦੀ ਇਕ ਘਟਨਾ ਸ਼ੁੱਕਰਵਾਰ ਸ਼ਾਮ ਨੂੰ ਸਵਾਬੀ ਜ਼ਿਲ੍ਹੇ ‘ਚ ਵੀ ਹੋਈ, ਜਿੱਥੇ ਅੱਤਵਾਦੀਆਂ ਨੇ ਇਕ ਹੱਥਗੋਲੇ ਨਾਲ ਉਨ੍ਹਾਂ ਦੇ ਵਾਹਨ ‘ਤੇ ਹਮਲਾ ਕੀਤਾ, ਜਿਸ ‘ਚ ਇਕ ਪੁਲਸ ਮੁਲਾਜ਼ਮ ਦੀ ਮੌਤ ਹੋ ਗਈ ਅਤੇ  ਦੋ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ। ਇਤਫ਼ਾਕ ਤੋਂ ਕੁਝ ਮਿੰਟ ਪਹਿਲੇ ਪ੍ਰਸਿੱਧ ਯਾਰ ਹੁਸੈਨ ਮਾਰਕੀਟ ‘ਚ ਸਵਾਬੀ ਹਮਲੇ ਦੀ ਸੂਚਨਾ ਮਿਲੀ ਸੀ।

ਇਸ ਖ਼ਬਰ ਬਾਰੇ ਕੁਮੈਂਟ ਕਰੋ-