ਹਿਮਾਚਲ ਦੇ ਕੁੱਲੂ ‘ਚ ਭਿਆਨਕ ਅਗਨੀਕਾਂਡ, 9 ਦੁਕਾਨਾਂ ਤੇ 4 ਮਕਾਨ ਸੜ ਕੇ ਹੋਏ ਸੁਆਹ
ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਬੰਜਾਰ ਇਲਾਕੇ ‘ਚ ਸੋਮਵਾਰ ਤੜਕੇ ਬੱਸ ਸਟੈਂਡ ਨੇੜੇ ਅੱਗ ਲੱਗਣ ਨਾਲ 9 ਦੁਕਾਨਾਂ ਅਤੇ 4 ਮਕਾਨ ਸੜ ਕੇ ਸੁਆਹ ਹੋ ਗਏ। ਕੁੱਲੂ ਦੇ ਡਿਪਟੀ ਕਮਿਸ਼ਨਰ ਆਸ਼ੂਤੋਸ਼ ਗਰਗ ਨੇ ਦੱਸਿਆ ਕਿ ਅੱਗ ਦੀ ਘਟਨਾ ਵਿਚ ਕਰੀਬ ਦੋ ਕਰੋੜ ਰੁਪਏ ਦੀ ਸੰਪਤੀ ਨਸ਼ਟ ਹੋ ਗਈ। ਅੱਗ ਲੱਗਣ ਨਾਲ ਪੂਰੀ ਬੰਜਾਰ ਘਾਟੀ ਵਿਚ ਹਫੜਾ-ਦਫੜੀ ਮਚ ਗਈ। ਅਧਿਕਾਰੀਆਂ ਨੇ ਦੱਸਿਆ ਕਿ ਫ਼ਿਲਹਾਲ ਅੱਗ ਦੀ ਵਜ੍ਹਾ ਦਾ ਪਤਾ ਨਹੀਂ ਲੱਗ ਸਕਿਆ ਹੈ। ਗ਼ਨੀਮਤ ਇਹ ਰਹੀ ਕਿ ਅੱਗ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।