ਭਾਰਤ

ਵਿਆਹ ਤੋਂ ਇਨਕਾਰ ਕਰਨ ‘ਤੇ ਮੁੰਡੇ ਨੇ ਨਾਬਾਲਗ ਕੁੜੀ ‘ਤੇ ਕੀਤਾ ਜਾਨਲੇਵਾ ਹਮਲਾ

ਨਵੀਂ ਦਿੱਲੀ :  ਦਿੱਲੀ ‘ਚ ਇਕ ਮੁੰਡੇ ਨੇ ਦੋਸਤੀ ਤੋੜਨ ਅਤੇ ਵਿਆਹ ਤੋਂ ਇਨਕਾਰ ਕਰਨ ‘ਤੇ ਇਕ ਨਾਬਾਲਗ ਕੁੜੀ ‘ਤੇ ਹਮਲਾ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਘਟਨਾ ਐਤਵਾਰ ਦੁਪਹਿਰ ਕਰੀਬ 1 ਵਜੇ ਦੱਖਣ-ਪੂਰਬੀ ਦਿੱਲੀ ਦੇ ਬਦਰਪੁਰ ਇਲਾਕੇ ‘ਚ ਮੋਲੜਬੰਦ ਐਕਸਟੇਂਸ਼ਨ ‘ਚ ਹੋਇਆ, ਜਦੋਂ ਕੁੜੀ ਆਪਣੇ ਦੋਸਤ ਦੇ ਘਰ ਸੀ। ਪੁਲਸ ਨੇ ਦੱਸਿਆ ਕਿ ਦੋਹਾਂ ਵਿਚਾਲੇ ਪਿਛਲੇ ਚਾਰ ਸਾਲਾਂ ਤੋਂ ਪ੍ਰੇਮ ਸੰਬੰਧ ਸਨ। ਹਾਲ ਹੀ ‘ਚ ਕੁੜੀ ਨੇ ਸੰਬੰਧ ਖ਼ਤਮ ਕਰ ਕੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਉਨ੍ਹਾਂ ਦੱਸਿਆ ਕਿ ਕੁੜੀ ਦੇ ਗਲ਼ੇ ਅਤੇ ਸਿਰ ‘ਤੇ ਸੱਟ ਲੱਗੀ ਹੈ। ਏਮਜ਼ ਦੇ ਟਰਾਮਾ ਸੈਂਟਰ ‘ਚ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੁੱਛ-ਗਿੱਛ ‘ਚ ਪਤਾ ਲੱਗਾ ਕਿ ਕੁੜੀ ਦੇ ਜਾਣ-ਪਛਾਣ ਵਾਲੇ ਇਕ ਵਿਅਕਤੀ ਨੇ ਉਸ ਨੂੰ ਮਾਰਨ ਦੇ ਇਰਾਦੇ ਨਾਲ ਚਾਕੂ ਨਾਲ ਹਮਲਾ ਕੀਤਾ, ਕਿਉਂਕਿ ਉਸ ਨੇ ਰਿਸ਼ਤਾ ਤੋੜ ਦਿੱਤਾ ਸੀ ਅਤੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਪੁਲਸ ਡਿਪਟੀ ਕਮਿਸ਼ਨਰ ਰਾਜੇਸ਼ ਦੇਵ ਨੇ ਕਿਹਾ,”ਅਸੀਂ ਭਾਰਤੀ ਦੰਡਾਵਲੀ ਦੀ ਧਾਰਾ 307 (ਕਤਲ ਦੀ ਕੋਸ਼ਿਸ਼), 506 (ਅਪਰਾਧਕ ਧਮਕੀ) ਅਤੇ 452 (ਮਨਜ਼ੂਰੀ ਦੇ ਬਿਨਾਂ ਘਰ ‘ਚ ਆਉਣਾ, ਸੱਟ ਪਹੁੰਚਾਉਣਾ, ਹਮਲਾ ਕਰਨਾ ਜਾਂ ਗਲਤ ਤਰੀਕੇ ਨਾਲ ਰੋਕਣਾ) ਦੇ ਅਧੀਨ ਮਾਮਲਾ ਦਰਜ ਕੀਤਾ ਹੈ।” ਉਨ੍ਹਾਂ ਦੱਸਿਆ ਕਿ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਅਤੇ ਤਕਨੀਕੀ ਨਿਗਰਾਨੀ ਦਾ ਇਸਤੇਮਾਲ ਕਰ ਕੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ।

 

ਇਸ ਖ਼ਬਰ ਬਾਰੇ ਕੁਮੈਂਟ ਕਰੋ-