ਇਟਲੀ : ਮਾਨਤੋਵਾ ਦੀ ਧਰਤੀ ‘ਤੇ ਸੱਭਿਆਚਾਰਕ ਸਾਂਝ ਪ੍ਰੋਗਰਾਮ ਯਾਦਗਾਰੀ ਹੋ ਨਿੱਬੜਿਆ

ਰੋਮ : ਵਿਸ਼ਵ ਦੋਆਬਾ ਰਾਜਪੂਤ ਸਭਾ ਇਟਲੀ ਵੱਲੋਂ ਰਾਜਪੂਤ ਸੱਭਿਆਚਾਰਕ ਸਾਂਝ ਪ੍ਰੋਗਰਾਮ ਇਟਲੀ ਦੇ ਸ਼ਹਿਰ ਮਾਨਤੋਵਾ ਦੇ ਰੰਗਲਾ ਪੰਜਾਬ ਰੈਂਸਟੋਰੈਂਟ ਵਿਖੇ ਕਰਵਾਇਆ ਗਿਆ। ਜਿਸਦਾ ਮੁੱਖ ਮਕਸਦ ਇਟਲੀ ਵੱਸਦੇ ਰਾਜਪੂਤ ਭਾਈਚਾਰੇ ਨੂੰ ਇੱਕ ਮੰਚ ‘ਤੇ ਲਿਆੳੇੁਣਾ ਸੀ। ਇਸ ਸੱਭਿਆਚਾਰਕ ਸਾਂਝ ਪ੍ਰੋਗਰਾਮ ਵਿੱਚ ਇਟਲੀ ਭਰ ਤੋਂ ਰਾਜਪੂਤ ਭਾਈਚਾਰੇ ਦੇ ਪਰਿਵਾਰਾਂ ਨੇ ਹਿੱਸਾ ਲਿਆ। ਇਸ ਮੌਕੇ ਬੱਚਿਆਂ, ਔਰਤਾਂ ਅਤੇ ਮਰਦਾਂ ਦੇ ਮਿਊਜੀਕਲ ਚੈਅਰ ਮੁਕਾਬਲੇ ਵੀ ਕਰਵਾਏ ਗਏ। ਜਿਹਨਾਂ ਵਿੱਚ ਜੈਤੂਆਂ ਨੂੰ ਇਨਾਮ ਵੀ ਭੇਂਟ ਕੀਤੇ ਗਏ। ਪ੍ਰੋਗਰਾਮ ਦੀ ਸਮਾਪਤੀ ‘ਤੇ ਗੱਭਰੂ, ਮੁਟਿਆਰਾਂ ਦੁਆਰਾ ਵੱਖ-ਵੱਖ ਗੀਤਾਂ ‘ਤੇ ਭੰਗੜਾ, ਗਿੱਧਾ ਵੀ ਪਾਇਆ ਗਿਆ।

ਇਸ ਸੱਭਿਆਚਾਰਕ ਸਾਂਝ ਪ੍ਰੋਗਰਾਮ ਵਿਚ ਇਟਲੀ ਦੇ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਰਾਜਪੂਤ ਭਾਈਚਾਰੇ ਨਾਲ ਸੰਬੰਧਿਤ ਸ਼ਖਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ। ਪੱਤਰਕਾਰ ਨਾਲ ਗੱਲਬਾਤ ਕਰਦਿਆਂ ਵਿਸ਼ਵ ਦੋਆਬਾ ਰਾਜਪੂਤ ਸਭਾ ਇਟਲੀ ਦੇ ਪ੍ਰਧਾਨ ਗੁਰਮੇਲ ਸਿੰਘ ਭੱਟੀ ਨੇ ਦੱਸਿਆ ਕਿ ਇਸ ਸੱਭਿਆਚਾਰਕ ਸਾਂਝ ਪ੍ਰੋਗਰਾਮ ਦਾ ਮਕਸਦ ਇਟਲੀ ਵੱਸਦੀ ਨਵੀ ਪੀੜ੍ਹੀ ਨੂੰ ਆਪਣੇ ਸੱਭਿਆਚਾਰ ਨਾਲ ਜੋੜੀ ਰੱਖਣ ਦਾ ਹੈ ਅਤੇ ਇਸ ਪ੍ਰੋਗਰਾਮ ਨਾਲ ਇਟਲੀ ਵੱਸਦੇ ਰਾਜਪੂਤ ਭਾਈਚਾਰੇ ਨੂੰ ਇੱਕ ਮੰਚ ‘ਤੇ ਇਕੱਤਰ ਕਰਨ ਦਾ ਬੇਹੱਦ ਸਫਲ ਉਪਰਾਲਾ ਕੀਤਾ ਗਿਆ ਅਤੇ ਹਰ ਸਾਲ ਇਹ ਪ੍ਰੋਗਰਾਮ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ।

ਉਹਨਾਂ ਇਹ ਵੀ ਦੱਸਿਆ ਕਿ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਇਹ ਸੰਸਥਾ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕਰ ਰਹੀ ਹੈ। ਜੋ ਅੱਗੇ ਵੀ ਜਾਰੀ ਰੱਖੇਗੀ। ਇਸ ਮੌਕੇ ਵਿਸ਼ਵ ਦੁਆਬਾ ਰਾਜਪੂਤ ਸਭਾ ਪੰਜਾਬ ਇਟਲੀ ਦੀ ਟੀਮ ਦੇ ਪ੍ਰਧਾਨ ਗੁਰਮੇਲ ਸਿੰਘ ਭੱਟੀ, ਸਰਪ੍ਰਸਤ ਪਰਮਜੀਤ ਸਿੰਘ ਪਧਿਆਣਾ, ਖਜਾਨਾ ਮੰਤਰੀ ਹਰਮੀਕ ਸਿੰਘ ਨਰੂੜ, ਜਸਵੰਤ ਸਿੰਘ ਪਰਮਾਰ, ਹਰਦੇਵ ਸਿੰਘ ਭੱਟੀ, ਜੋਤੀ ਰਾਠੌਰ  ਖੁਰਮ ਪੁਰ, ਮਨਜੀਤ ਸਿੰਘ ਰਾਠੌਰ ਖੁਰਮ ਪੁਰ ਆਦਿ ਨੇ ਅਹਿਮ ਭੂਮਿਕਾ ਨਿਭਾਈ।

Leave a Reply

error: Content is protected !!