ਖ਼ੁਦ ਨੂੰ ਬ੍ਰਿਟਿਸ਼ ਏਅਰਵੇਜ਼ ਦਾ ਪਾਇਲਟ ਦੱਸ ਔਰਤ ਨਾਲ ਕੀਤੀ ਦੋਸਤੀ, ਫਿਰ ਇੰਝ ਕੀਤੀ 2 ਕਰੋੜ ਦੀ ਠੱਗੀ
ਗੁਰੂਗ੍ਰਾਮ : ਹਰਿਆਣਾ ਦੇ ਗੁਰੂਗ੍ਰਾਮ ‘ਚ 61 ਸਾਲਾ ਔਰਤ ਨਾਲ ਇਕ ਵਿਅਕਤੀ ਨੇ ਕਸਟਮ ਡਿਊਟੀ ਭੁਗਤਾਨ ਦੇ ਹਾਨੇ 2 ਕਰੋੜ ਰੁਪਏ ਠੱਗ ਲਏ। ਪੀੜਤਾਂ ਨਾਲ ਦੋਸ਼ੀ ਦੀ ਦੋਸਤੀ ਸੋਸ਼ਲ ਮੀਡੀਆ ਰਾਹੀਂ ਹੋਈ ਸੀ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸੁਨੀਤਾ ਕਪਾਗੁੰਤਾ ਨੇ ਆਪਣੀ ਸ਼ਿਕਾਇਤ ‘ਚ ਦੋਸ਼ ਲਗਾਇਆ ਹੈ ਕਿ ਦਸੰਬਰ 2022 ‘ਚ ਸੋਸ਼ਲ ਮੀਡੀਆ ‘ਤੇ ਇਕ ਵਿਅਕਤੀ ਨੇ ਉਸ ਨੂੰ ਦੋਸਤੀ ਦੀ ਪੇਸ਼ ਕੀਤੀ, ਜਿਸ ਨੇ ਖੁਦ ਨੂੰ ਬ੍ਰਿਟਿਸ਼ ਏਅਰਵੇਜ਼ ਦਾ ਪਾਇਲਟ ਦੱਸਿਆ ਸੀ। ਸੁਨੀਤਾ ਨੇ ਆਪਣੀ ਸ਼ਿਕਾਇਤ ‘ਚ ਕਿਹਾ ਕਿ 5 ਦਸੰਬਰ ਨੂੰ ਦੋਸ਼ੀ ਨੇ ਉਸ ਨੂੰ ਆਈਫੋਨ, ਨਕਲੀ ਗਹਿਣੇ, ਘੜੀ ਅਤੇ ਨਕਦੀ ਵਰਗੇ ਤੋਹਫ਼ੇ ਭੇਜਣ ਲਈ ਪਤਾ ਅਤੇ ਫ਼ੋਨ ਨੰਬਰ ਮੰਗਿਆ। ਪੁਲਸ ਅਨੁਸਾਰ ਧੋਖੇਬਾਜ਼ ਨੇ ਕਿਹਾ ਕਿ ਜੇਕਰ ਔਰਤ ਉਸ ਨੂੰ 35 ਹਜ਼ਾਰ ਰੁਪਏ ਦੇਵੇਗੀ ਤਾਂ ਉਹ ਪੈਕੇਜ ਉਸ ਨੂੰ ਭੇਜ ਦੇਵੇਗਾ।