ਸੈਂਟਰਲ ਜੇਲ੍ਹ ‘ਚ ਕੈਦੀ-ਹਵਾਲਾਤੀਆਂ ਤੋਂ ਬਰਾਮਦ ਹੋਏ 7 ਮੋਬਾਇਲ, FIR ਦਰਜ
ਲੁਧਿਆਣਾ: ਤਾਜਪੁਰ ਰੋਡ ਦੀ ਕੇਂਦਰੀ ਜੇਲ੍ਹ ‘ਚ ਚੈਕਿੰਗ ਦੌਰਾਨ ਕੈਦੀ ਹਵਾਲਾਤੀਆਂ ਤੋਂ 7 ਮੋਬਾਇਲ ਬਰਾਮਦ ਹੋਣ ’ਤੇ ਸਹਾਇਕ ਸੁਪਰੀਡੈਂਟ ਹਰਬੰਸ ਸਿੰਘ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ। ਪੁਲਸ ਜਾਂਚ ਅਧਿਕਾਰੀ ਬਿੰਦਰ ਸਿੰਘ, ਗੁਰਦਿਆਲ ਸਿੰਘ ਨੇ ਦੱਸਿਆ ਕਿ ਨਾਮਜ਼ਦ ਕੀਤੇ ਗਏ ਮੁਲਜ਼ਮ ਕੈਦੀ ਹਵਾਲਾਤੀਆਂ ਦੇ ਨਾਮ ਸਤਿੰਦਰ ਕੁਮਾਰ, ਬੂਟਾ ਸਿੰਘ, ਸੁਮਿਤ, ਸੋਨੂੰ ਗੁਪਤਾ, ਬੋਬੀ, ਪੁਨੀਤ ਗਰਗ, ਸਰਵਉੱਚ ਸਿੰਘ ਹਨ।