‘ਸੂਟ-ਬੂਟ ਦੀ ਸਰਕਾਰ’ ਦਾ ਇਕੋ ਉਦੇਸ਼ ‘ਦੋਸਤਾਂ’ ਦਾ ਖਜ਼ਾਨਾ ਭਰਨਾ ਹੈ: ਰਾਹੁਲ
ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਵੀਰਵਾਰ ਨੂੰ ਦੋਸ਼ ਲਗਾਇਆ ਕਿ ‘ਸੂਟ-ਬੂਟ ਦੀ ਸਰਕਾਰ’ ਦਾ ਇਕੋ ਉਦੇਸ਼ ‘ਦੋਸਤਾਂ’ ਦਾ ਖਜ਼ਾਨਾ ਭਰਨਾ ਹੈ। ਉਨ੍ਹਾਂ ਨੇ ਇਕ ਸਰਵੇਖਣ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਇਹ ਟਵੀਟ ਕੀਤਾ। ਰਿਪੋਰਟ ‘ਚ ਕਿਹਾ ਗਿਆ ਹੈ ਕਿ 2016-21 ਦੌਰਾਨ ਗਰੀਬਾਂ ਦੀ ਆਮਦਨ ਘਟਦੀ ਗਈ ਅਤੇ ਅਮੀਰਾਂ ਦੀ ਆਮਦਨ ਵਧਦੀ ਗਈ।
ਇਕ ਟਵੀਟ ਵਿਚ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਦਾਅਵਾ ਕੀਤਾ ਕਿ 2014-15 ਤੋਂ 2021-22 ਦੇ ਵਿਚਕਾਰ ਪ੍ਰਤੀ ਸਾਲ ਅਸਲ ਮਜ਼ਦੂਰੀ ਦੀ ਵਿਕਾਸ ਦਰ: 0.9 ਫ਼ੀਸਦੀ- ਖੇਤ ਮਜ਼ਦੂਰ ਕਾਮੇ, 0.2 ਫ਼ੀਸਦੀ- ਨਿਰਮਾਣ ਮਜ਼ਦੂਰ, 0.3 ਫ਼ੀਸਦੀ- ਗੈਰ-ਖੇਤੀ ਮਜ਼ਦੂਰ। ਪਰ ਪਿਛਲੇ 5 ਸਾਲਾਂ ਵਿਚ ਅਡਾਨੀ ਦੀ ਜਾਇਦਾਦ ‘ਚ 1440 ਫ਼ੀਸਦੀ ਦਾ ਵਾਧਾ ਹੋਇਆ ਹੈ। ਮਿੱਤਰ ਦਾ ਸਾਥ, ਮਿੱਤਰ ਦਾ ਵਿਕਾਸ!”