ਸ਼ਰਧਾਲੂ ਵੱਲੋਂ ਨਿਊਜ਼ੀਲੈਂਡ ਵਿਖੇ ਗੁਰਦੁਆਰਾ ਸਾਹਿਬ ‘ਚ ਸੋਨੇ ਦੇ 2 ਚੌਰ ਸਾਹਿਬ ਭੇਟ

ਵਿਸਾਖੀ ਦਾ ਤਿਉਹਾਰ ਭਾਰਤ ਸਮੇਤ ਵਿਦੇਸ਼ਾਂ ਵਿਚ ਵੱਸਦੇ ਸਿੱਖ ਭਾਈਚਾਰੇ ਦੇ ਲੋਕਾਂ ਵੱਲੋਂਂ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਵਿਸਾਖੀ ਮੌਕੇ ਗੁਰੂ ਘਰ ਦੇ ਸ਼ਰਧਾਲੂ ਇਕ ਹਿੰਦੂ ਪਰਿਵਾਰ ਨੇ ਸੋਨੇ ਦੇ 2 ਚੌਰ ਸਾਹਿਬ ਭੇਂਟ ਕੀਤੇ ਹਨ। ਹਿੰਦੂ ਪਰਿਵਾਰ ਨੇ ਨਿਊਜ਼ੀਲੈਂਡ ਵਿਖੇ ਸਥਿਤ ਟਾਕਾਨਿਨੀ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਇਹ ਸੇਵਾ ਨਿਭਾਈ। ਇਸ ਹਿੰਦੂ ਪਰਿਵਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ਸੋਨੇ ਦੇ 2 ਚੌਰ ਸਾਹਿਬ ਭੇਂਟ ਕੀਤੇ, ਜੋ 70-90 ਹਜਾਰ ਡਾਲਰ ਕੀਮਤ ਨਾਲ ਬਣੇ ਹਨ। ਪਰਿਵਾਰ ਵੱਲੋਂ ਹੀ ਸ੍ਰੀ ਅਖੰਡਪਾਠ ਦੀ ਸੇਵਾ ਵੀ ਕਰਵਾਈ ਗਈ।

ਟਾਕਾਨਿਨੀ ਗੁਰਦੁਆਰਾ ਕਲਗੀਧਰ ਸਾਹਿਬ ਨੇ ਇਸ ਸਬੰਧੀ ਜਾਣਕਾਰੀ ਆਪਣੇ ਫੇਸਬੁੱਕ ਪੇਜ ‘ਤੇ ਵੀ ਸ਼ੇਅਰ ਕੀਤੀ ਹੈ। ਜਾਣਕਾਰੀ ਮੁਤਾਬਕ ਇੰਦਰਾ ਅਤੇ ਮਨਾਸਾ ਦੋਵੇਂ ਆਪ ਦਰਬਾਰ ਸਾਹਿਬ ਗਏ। ਉਹ ਚੌਰ ਸਾਹਿਬ ਦਾ ਮਾਡਲ ਲੈ ਕੇ ਗੁਜਰਾਤ ਵਿਚ ਗਏ ਅਤੇ ਉੱਥੇ ਜਾ ਕੇ ਇਹ ਚੌਰ ਸਾਹਿਬ ਬਣਵਾਏ। ਬੀਤੇ ਦਿਨ ਹੀ ਕਸਟਮ ਨੇ ਇਹਨਾਂ ਨੂੰ ਕਲੀਅਰ ਕੀਤਾ ਤੇ ਅੱਜ ਭੋਗ ਉਪਰੰਤ ਪਰਿਵਾਰ ਨੇ ਗੁਰੂ ਘਰ ਗੁਰੂ ਸਾਹਿਬ ਨੂੰ ਭੇਂਟ ਕੀਤੇ।

Leave a Reply

error: Content is protected !!