ਮੈਗਜ਼ੀਨ

ਗਰਮੀਆਂ ’ਚ ਚੱਕਰ ਆਉਣ ਦੇ ਇਹ ਨੇ ਵੱਡੇ ਕਾਰਨ, ਇੰਝ ਰੱਖੋ ਖ਼ੁਦ ਦਾ ਧਿਆਨ

ਗਰਮੀਆਂ ਦੇ ਮੌਸਮ ‘ਚ ਚੱਕਰ ਆਉਣਾ ਆਮ ਗੱਲ ਹੈ। ਲੱਖਾਂ ਲੋਕ ਇਸ ਸਮੱਸਿਆ ਨਾਲ ਜੂਝ ਰਹੇ ਹਨ। ਦਰਅਸਲ ਇਸ ਮੌਸਮ ‘ਚ ਕਿਸੇ ਦੇ ਵੀ ਸਰੀਰ ‘ਚ ਪਾਣੀ ਦੀ ਘਾਟ ਹੋ ਸਕਦੀ ਹੈ। ਸਰੀਰ ‘ਚ ਪਾਣੀ ਦੀ ਘਾਟ ਹੋਣ ‘ਤੇ ਚੱਕਰ ਆਉਣ ਦੀ ਸਮੱਸਿਆ ਹੋ ਸਕਦੀ ਹੈ। ਇਸ ਤੋਂ ਇਲਾਵਾ ਸਰੀਰਕ ਕਮਜ਼ੋਰੀ, ਥਕਾਵਟ, ਹਾਈ ਬਲੱਡ ਪ੍ਰੈਸ਼ਰ ਵੀ ਇਨ੍ਹਾਂ ਸਮੱਸਿਆਵਾਂ ਦਾ ਕਾਰਨ ਬਣ ਸਕਦੇ ਹਨ। ਅਜਿਹੀ ਸਥਿਤੀ ‘ਚ ਅੱਜ ਅਸੀਂ ਤੁਹਾਨੂੰ ਚੱਕਰ ਆਉਣ ਦੇ ਕਾਰਨਾਂ ਬਾਰੇ ਦੱਸ ਰਹੇ ਹਾਂ। ਇਸ ਦੇ ਨਾਲ ਹੀ ਇਹ ਵੀ ਦੱਸ ਰਹੇ ਹਨ ਕਿ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਇਸ ਨਾਲ ਜੁੜੇ ਕੁਝ ਪ੍ਰਭਾਵਸ਼ਾਲੀ ਟਿਪਸ ਤੁਹਾਡੇ ਲਈ ਬਹੁਤ ਫ਼ਾਇਦੇਮੰਦ ਹੋ ਸਕਦੇ ਹਨ।

ਬਹੁਤ ਜ਼ਿਆਦਾ ਪਸੀਨਾ ਆਉਣਾ

ਆਮ ਤੌਰ ‘ਤੇ ਚੱਕਰ ਆਉਣ ਦੀ ਸਮੱਸਿਆ ਉਨ੍ਹਾਂ ਲੋਕਾਂ ‘ਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ, ਜਿਨ੍ਹਾਂ ਨੂੰ ਗਰਮੀਆਂ ਦੇ ਮੌਸਮ ‘ਚ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ। ਇਹ ਲੋਕ ਤੇਜ਼ ਧੁੱਪ ‘ਚ ਬਾਹਰ ਜਾਣ ‘ਤੇ ਵੀ ਸਿਰ ‘ਚ ਭਾਰੀਪਨ ਮਹਿਸੂਸ ਕਰਦੇ ਹਨ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਪਸੀਨੇ ਦੇ ਨਾਲ-ਨਾਲ ਨਮਕ ਅਤੇ ਨਮੀ ਵੀ ਸਰੀਰ ਤੋਂ ਬਾਹਰ ਨਿਕਲ ਜਾਂਦੀ ਹੈ। ਅਜਿਹੇ ‘ਚ ਇਸ ਮੌਸਮ ‘ਚ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ।

ਬੀਪੀ ਲੋਅ ਹੋਣ ਦੇ ਕਾਰਨ
ਗਰਮੀਆਂ ਦੇ ਮੌਸਮ ‘ਚ ਚੱਕਰ ਆਉਣ ਦਾ ਇੱਕ ਕਾਰਨ ਲੋਅ ਬਲੱਡ ਪ੍ਰੈਸ਼ਰ ਵੀ ਹੁੰਦਾ ਹੈ। ਜਿਸ ਕਿਸੇ ਨੂੰ ਵੀ ਚੱਕਰ ਆਉਣ ਦੀ ਸਮੱਸਿਆ ਹੈ, ਉਨ੍ਹਾਂ ਨੂੰ ਆਪਣੇ ਬਲੱਡ ਪ੍ਰੈਸ਼ਰ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਜੇਕਰ ਟੈਸਟ ‘ਚ ਬੀਪੀ ਲੋਅ ਆਉਂਦਾ ਹੈ ਤਾਂ ਅਜਿਹੇ ਵਿਅਕਤੀ ਇੱਕ ਗਲਾਸ ਪਾਣੀ ‘ਚ ਚੀਨੀ ਅਤੇ ਲੂਣ ਦਾ ਘੋਲ ਬਣਾ ਕੇ ਪੀ ਸਕਦੇ ਹਨ।

ਹੀਟ ਸਟ੍ਰੋਕ ਕਾਰਨ ਵੀ ਆਉਂਦੇ ਹਨ ਚੱਕਰ
ਗਰਮੀਆਂ ਦੇ ਮੌਸਮ ‘ਚ ਹੀਟ ਸਟ੍ਰੋਕ ਕਾਰਨ ਚੱਕਰ ਆ ਸਕਦੇ ਹਨ। ਇਸ ਤੋਂ ਇਲਾਵਾ ਅਨੀਮੀਆ ਹੋਣ ‘ਤੇ ਵੀ ਚੱਕਰ ਆਉਣਾ ਆਮ ਗੱਲ ਹੈ। ਇਸ ਸਥਿਤੀ ‘ਚ ਸਰੀਰ ‘ਚ ਲਾਲ ਖੂਨ ਦੇ ਸੈੱਲਾਂ ਦੀ ਘਾਟ ਹੋ ਜਾਂਦੀ ਹੈ। ਅਜਿਹੇ ‘ਚ ਚੱਕਰ ਆਉਣ ਦੀ ਸਮੱਸਿਆ ‘ਤੇ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।

ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ?
1. ਹੀਟ ਇੰਡੈਕਸ ਚੜ੍ਹਣ ਠੰਡੀ ਜਗ੍ਹਾ ‘ਤੇ ਰਹੋ। ਜੇਕਰ ਬਾਹਰ ਜਾਣਾ ਬਹੁਤ ਜ਼ਰੂਰੀ ਹੈ ਤਾਂ ਹੀ ਧੁੱਪ ‘ਚ ਨਿਕਲੋ।
2. ਸੂਤੀ ਅਤੇ ਹਲਕੇ ਰੰਗ ਦੇ ਕੱਪੜੇ ਪਾਓ। ਗੂੜ੍ਹੇ ਰੰਗਾਂ ਨਾਲ ਗਰਮੀ ਜ਼ਿਆਦਾ ਲੱਗਦੀ ਹੈ, ਜਿਸ ਨਾਲ ਸਰੀਰ ਦਾ ਤਾਪਮਾਨ ਵਧ ਸਕਦਾ ਹੈ।

3. ਧੁੱਪ ‘ਚ ਬਾਹਰ ਨਿਕਲਣ ਤੇ ਹਲਕੀ ਟੋਪੀ ਪਾਓ। ਸਿਰ ਅਤੇ ਚਿਹਰੇ ਤੋਂ ਸੂਰਜ ਨੂੰ ਦੂਰ ਰੱਖਣ ਨਾਲ ਸਰੀਰ ਦਾ ਤਾਪਮਾਨ ਕੰਟਰੋਲ ‘ਚ ਰਹਿੰਦਾ ਹੈ।
4. ਵੱਧ ਤੋਂ ਵੱਧ ਪਾਣੀ ਪੀ ਕੇ ਆਪਣੇ ਆਪ ਨੂੰ ਹਾਈਡਰੇਟ ਰੱਖੋ। ਜਦੋਂ ਤੁਸੀਂ ਧੁੱਪ ‘ਚ ਬਾਹਰ ਜਾਂਦੇ ਹੋ ਤਾਂ ਪਾਣੀ ਦੀ ਬੋਤਲ ਆਪਣੇ ਨਾਲ ਰੱਖੋ।
5. ਜਦੋਂ ਬਾਹਰ ਗਰਮੀ ਹੋਵੇ, ਤਾਂ ਆਊਟਡੋਰ ਵਰਕਆਊਟ ਨੂੰ ਸਵੇਰ ਜਾਂ ਸ਼ਾਮ ਤੱਕ ਸੀਮਤ ਕਰੋ।

ਇਸ ਖ਼ਬਰ ਬਾਰੇ ਕੁਮੈਂਟ ਕਰੋ-