ਟਾਪ ਨਿਊਜ਼ਪੰਜਾਬ

ਮੌਸਮ ਵਿਭਾਗ ਵਲੋਂ ਇਨ੍ਹਾਂ ਤਾਰੀਖ਼ਾਂ ਨੂੰ ਮੀਂਹ ਦੀ ਭਵਿੱਖਬਾਣੀ

ਚੰਡੀਗੜ੍ਹ : ਪੰਜਾਬ ਵਿਚ ਪੈ ਰਹੀ ਅੱਤ ਦੀ ਗਰਮੀ ਦਰਮਿਆਨ ਮੌਸਮ ਵਿਭਾਗ ਵਲੋਂ ਕੁੱਝ ਰਾਹਤ ਦੇਣ ਵਾਲੀ ਸੂਚਨਾ ਮਿਲੀ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਵਿਚ ਸੋਮਵਾਰ ਤੋਂ ਬਾਅਦ ਦੋ ਦਿਨ ਤਕ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ। ਜਿਸ ਨਾਲ ਗਰਮੀ ਤੋਂ ਕੁੱਝ ਰਾਹਤ ਮਿਲਣੀ ਸੁਭਾਵਕ ਹੈ। ਮੌਸਮ ਵਿਭਾਗ ਮੁਤਾਬਕ ਗਰਜ ਅਤੇ ਚਮਕ ਨਾਲ ਕਈ ਜਗ੍ਹਾ ਬਾਰਿਸ਼ ਦੇ ਆਸਾਰ ਬਣ ਰਹੇ ਹਨ। ਦੂਜੇ ਪਾਸੇ ਦਿੱਲੀ ਐੱਨ. ਸੀ. ਆਰ. ਵਿਚ ਅੱਜ ਹਲਕੀ ਬਾਰਿਸ਼ ਜਾਂ ਬੂੰਦਾ-ਬਾਂਦੀ ਹੋ ਸਕਦੀ ਹੈ। ਇਸ ਦੇ ਨਾਲ ਹੀ ਅਸਮਾਨ ਵਿਚ ਆਮ ਤੌਰ ’ਤੇ ਬੱਦਲ ਛਾਏ ਰਹਿਣਗੇ। ਭਾਰਤੀ ਮੌਸਮ ਵਿਭਾਗ ਮੁਤਾਬਕ ਅੱਜ ਤੋਂ 20 ਅਪ੍ਰੈਲ ਤੱਕ ਦਿੱਲੀ-ਐੱਨ. ਸੀ. ਆਰ. ਅਤੇ ਪੱਛਮੀ ਉੱਤਰ ਪ੍ਰਦੇਸ਼ ਵਿਚ ਕਈ ਥਾਵਾਂ ’ਤੇ ਗਰਜ-ਤੂਫ਼ਾਨ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।

ਪੰਜਾਬ ਦੀਆਂ ਮੰਡੀਆਂ ’ਚ ਲੱਗੇ ਕਣਕ ਦੇ ਅੰਬਾਰ

ਉਥੇ, ਹੀ ਸੂਬੇ ਦੀ ਅਨਾਜ ਮੰਡੀਆਂ ਵਿਚ 19.92 ਲੱਖ ਮੀਟਰਕ ਟਨ ਕਣਕ ਖੁੱਲ੍ਹੇ ਅਸਮਾਨ ਹੇਠ ਹੀ ਪਈ ਹੈ। ਇਨ੍ਹਾਂ ਵਿਚੋਂ 3.66 ਲੱਖ ਮੀਟਰਕ ਟਨ ਕਣਕ ਦੀ ਅਜੇ ਤਕ ਖਰੀਦ ਹੀ ਨਹੀਂ ਹੋਈ ਹੈ ਜਦਕਿ 16.26 ਲੱਖ ਮੀਟਰਕ ਟਨ ਕਣਕ ਖਰੀਦ ਤੋਂ ਬਾਅਦ ਲਿਫਟਿੰਗ ਦੇ ਇੰਤਜ਼ਾਰ ਵਿਚ ਹੈ। ਪੰਜਾਬ ਦੀਆਂ ਅਨਾਜ ਮੰਡੀਆ ਵਿਚ ਕਣਕ ਦੇ ਅੰਬਾਰ ਲਗ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਹੁਣ ਤਕ 1916 ਅਨਾਜ ਮੰਡੀਆਂ ਵਿਚ 23.00 ਲੱਖ ਮੀਟਰਕ ਟਨ ਕਣਕ ਅਨਾਜ ਮੰਡੀਆਂ ਵਿਚ ਆ ਚੁੱਕੀ ਹੈ। 19.34 ਲੱਖ ਮੀਟਰਕ ਟਨ ਕਣਕ ਦੀ ਖਰੀਦ ਹੋ ਚੁੱਕੀ ਹੈ। ਕਣਕ ਆਮਦ ਵਿਚ ਸਭ ਤੋਂ ਅੱਗੇ ਪਟਿਆਲਾ ਜ਼ਿਲ੍ਹਾ ਹੈ। ਜਿੱਥੇ ਹੁਣ ਤਕ 6.07 ਲੱਖ ਮੀਟਰਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ। ਇਨ੍ਹਾਂ ਵਿਚ 4.86 ਲੱਖ ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-