ਕੈਨੇਡਾ ਤੋਂ ਆਏ ਵਿਅਕਤੀ ਦੀ ਸ਼ੱਕੀ ਹਾਲਾਤ ‘ਚ ਮੌਤ
ਬਠਿੰਡਾ : ਕੈਨੇਡਾ ਵਾਸੀ ਇਕ ਵਿਅਕਤੀ ਦੀ ਸ਼ੱਕੀ ਹਾਲਾਤ ’ਚ ਹੋਈ ਮੌਤ ਤੋਂ ਬਾਅਦ ਥਾਣਾ ਮੌੜ ਪੁਲਸ ਨੇ ਅਣਪਛਾਤੇ ਮੁਲਜ਼ਮ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਨਾਇਬ ਸਿੰਘ ਵਾਸੀ ਬੁੱਕਣਵਾਲਾ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ 36 ਸਾਲਾ ਜਵਾਈ ਇੰਦਰਪ੍ਰੀਤ ਸਿੰਘ ਵਾਸੀ ਨਥਾਣਾ ਹਾਲਾਬਾਦ ਕੈਨੇਡਾ ਕੁਝ ਸਮਾਂ ਪਹਿਲਾਂ ਭਾਰਤ ਆਇਆ ਸੀ। ਬੀਤੀ 15 ਅਪ੍ਰੈਲ ਨੂੰ ਉਹ ਆਪਣੇ ਦੋਸਤ ਪੁਨੀਤ ਸਿੰਘ ਨੂੰ ਮਿਲਣ ਲਈ ਬਠਿੰਡਾ ਆ ਰਿਹਾ ਸੀ ਕਿ ਅਚਾਨਕ ਉਸ ਦੀ ਤਬੀਅਤ ਵਿਗੜ ਗਈ ਅਤੇ ਮੂੰਹ ਵਿਚੋਂ ਝੱਗ ਨਿਕਲਣ ਲੱਗੀ।