ਦੇਸ਼-ਵਿਦੇਸ਼

ਚੀਨ ‘ਚ ਵਾਪਰਿਆ ਸੜਕ ਹਾਦਸਾ, 7 ਲੋਕਾਂ ਦੀ ਮੌਤ ਤੇ 10 ਜ਼ਖਮੀ

ਜਿਨਾਨ: ਪੂਰਬੀ ਚੀਨ ਦੇ ਸ਼ਾਨਡੋਂਗ ਸੂਬੇ ਵਿਚ ਬੁੱਧਵਾਰ ਨੂੰ ਦੋ ਭਾਰੀ ਸੈਮੀ-ਟ੍ਰੇਲਰ ਟਰੈਕਟਰਾਂ ਦੀ ਟੱਕਰ ਵਿਚ ਸੱਤ ਲੋਕਾਂ ਦੀ ਮੌਤ ਹੋ ਗਈ। ਸਥਾਨਕ ਟ੍ਰੈਫਿਕ ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਹ ਹਾਦਸਾ ਜਿਨਿੰਗ ਸਿਟੀ ਦੇ ਸਿਸ਼ੂਈ ਕਾਉਂਟੀ ਦੇ ਸ਼ੇਂਗਸ਼ੂਈਯੂ ਟਾਊਨਸ਼ਿਪ ਵਿੱਚ ਬੁੱਧਵਾਰ ਸਵੇਰੇ ਵਾਪਰਿਆ ਸਿਸ਼ੂਈ ਦੀ ਟ੍ਰੈਫਿਕ ਪੁਲਸ ਮੁਤਾਬਕ ਇਸ ਹਾਦਸੇ ਵਿਚ 10 ਹੋਰ ਜ਼ਖਮੀ ਵੀ ਹੋਏ ਹਨ।ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ ਅਤੇ ਉਨ੍ਹਾਂ ਦੀਆਂ ਸੱਟਾਂ ਜਾਨਲੇਵਾ ਨਹੀਂ ਹਨ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-