ਦੇਸ਼-ਵਿਦੇਸ਼

ਮੋਗਾ ਦੇ ਵਾਹਿਗੁਰੂ ਪ੍ਰੀਤ ਸਿੰਘ ਦੀ ਇਟਲੀ ’ਚ ਮੌਤ, 7 ਸਾਲ ਬਾਅਦ PR ਹੋਣ ਮਗਰੋਂ ਅੱਜ ਆਉਣਾ ਸੀ ਪਿੰਡ

ਮੋਗਾ :ਪਿੰਡ ਦੋਸਾਂਝ ਵਿਚ ਉਸ ਸਮੇਂ ਮਾਤਮ ਛਾ ਗਿਆ ਜਦੋਂ ਪਿੰਡ ਦੇ ਇਟਲੀ ’ਚ ਰਹਿੰਦੇ ਨੌਜਵਾਨ ਵਾਹਿਗੁਰੂ ਪ੍ਰੀਤ ਸਿੰਘ ਪੁੱਤਰ ਸੁਖਮੰਦਰ ਸਿੰਘ ਫੌਜੀ ਦੀ ਅਚਾਨਕ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਵਾਹਿਗੁਰੂ ਪ੍ਰੀਤ ਸਿੰਘ ਨੇ ਅੱਜ ਬਾਅਦ ਦੁਪਹਿਰ ਤਿੰਨ ਵਜੇ ਅੰਮ੍ਰਿਤਸਰ ਏਅਰਪੋਰਟ ਤੋਂ ਉੱਤਰ ਕੇ ਖੁਸ਼ੀ-ਖੁਸ਼ੀ ਘਰ ਆਉਣਾ ਸੀ ਪਰ ਅਚਾਨਕ ਇਹ ਦੁਖਦਾਈ ਭਾਣਾ ਵਾਪਰ ਗਿਆ।

ਉਧਰ ਸਮੂਹ ਪਰਿਵਾਰ ਅਤੇ ਪਿਤਾ ਸੁਖਮੰਦਰ ਸਿੰਘ ਫੌਜੀ ਅਤੇ ਰਾਜਨੀਤਕ ਖੇਤਰ ਵਿਚ ਉੱਚਾ ਰੁਤਬਾ ਰੱਖਣ ਵਾਲੇ ਭਰਾ ਸਾਬਕਾ ਸਰਪੰਚ ਗੁਰਚਰਨ ਸਿੰਘ ਗੋਗੀ ਨਾਲ ਵੱਖ ਰਾਜਨੀਤਕ, ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਤੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਜਿਉਂ ਹੀ ਨੌਜਵਾਨ ਦੀ ਮੌਤ ਦੀ ਖ਼ਬਰ ਪਿੰਡ ਦੋਸਾਂਝ ਪਹੁੰਚੀ ਤਾਂ ਹਰ ਪਾਸੇ ਮਾਤਮ ਪੱਸਰ ਗਿਆ।

ਇਸ ਖ਼ਬਰ ਬਾਰੇ ਕੁਮੈਂਟ ਕਰੋ-