ਟਾਪ ਨਿਊਜ਼ਪੰਜਾਬ

ਭਾਈ ਅੰਮ੍ਰਿਤਪਾਲ ਸਿੰਘ ਨੇ ਰਾਤ ਸਾਢੇ 12 ਵਜੇ ਕੀਤੀ ਸੀ ਗੱਲਬਾਤ, ਜਸਬੀਰ ਰੋਡੇ

ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ 17 ਅਪ੍ਰੈਲ ਨੂੰ ਪੰਜਾਬ ਦੇ ਮੌਜੂਦਾ ਸਮੇਂ ਦੌਰਾਨ ਸਰਕਾਰ ਵੱਲੋਂ ਪੰਜਾਬ ਵਿਚ ਸਿੱਖ ਕੌਮ ਦੇ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਕੇ ਨਜਾਇਜ਼ ਝੂਠੇ ਪਰਚੇ ਦਰਜ ਕਰ ਕੇ ਜੇਲ੍ਹ ਭੇਜੇ ਪੀੜਤ ਪਰਿਵਾਰਾਂ ਨੂੰ ਮਿਲ ਕੇ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਹੱਲ ਕਰਵਾਉਣ ਲਈ ਜਸਬੀਰ ਸਿੰਘ ਰੋਡੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਸਬ-ਕਮੇਟੀ ਗਠਿਤ ਕੀਤੀ ਸੀ। ਜਸਬੀਰ ਸਿੰਘ ਰੋਡੇ ਮੋਗਾ ਜ਼ਿਲ੍ਹੇ ਨਾਲ ਤਾਅਲੁਕ ਰੱਖਦੇ ਹਨ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੇ ਭਤੀਜੇ ਹਨ। ਸੂਤਰਾਂ ਮੁਤਾਬਿਕ ਉਸ ਸਮੇਂ ਤੋਂ ਹੀ ਗਿਆਨੀ ਜਸਬੀਰ ਸਿੰਘ ਰੋਡੇ ਇਸ ਮਾਮਲੇ ਨ‍ਾਲ ਸਬੰਧਤ ਪਰਿਵਾਰਾਂ ਨਾਲ ਸੰਪਰਕ ਵਿਚ ਸਨ। ਭਾਈ ਅੰਮ੍ਰਿਤਪਾਲ ਸਿੰਘ ਦੀ ਗਿ੍ਫ਼ਤਾਰੀ ਆਤਮ ਸਮਰਪਨ ਵੀ ਬਿਨਾਂ ਕਿਸੇ ਵਾਦ-ਵਿਵਾਦ ਤੋਂ ਪਿੰਡ ਰੋਡੇ ਤੋਂ ਹੋਣਾ ਗਿਆਨੀ ਜਸਬੀਰ ਸਿੰਘ ਰੋਡੇ ਦੀ ਪੁਲਿਸ ਪ੍ਰਸ਼ਾਸਨ ਵੱਲੋਂ ਸ਼ਮੂਲੀਅਤ ਕਰਵਾਉਣੀ ਵੀ ਕਈ ਸਵਾਲ ਖੜ੍ਹੇ ਕਰ ਰਹੀ ਹੈ।

ਭਾਈ ਅੰਮ੍ਰਿਤਪਾਲ ਸਿੰਘ ਦਾ ਇਸ ਤੋਂ ਪਹਿਲਾਂ ਹੀ ਕਿਸੇ ਗੁਰਦੁਆਰਾ ਸਾਹਿਬ ਜਾਂ ਧਾਰਮਿਕ ਡੇਰੇ ‘ਤੇ ਲੁੱਕੇ ਹੋਣ ਬਾਰੇ ਪੁਲਿਸ ਸ਼ੰਕਾ ਜਾਹਿਰ ਕਰ ਚੁੱਕੀ ਸੀ ਅਤੇ ਅੰਮ੍ਰਿਤਪਾਲ ਦਾ ਸ੍ਰੀ ਅਕਾਲ ਤਖਤ ਸਾਹਿਬ ਜਾਂ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਵਿਸਾਖੀ ਮੌਕੇ ਗਿ੍ਫ਼ਤਾਰੀ ਦੇਣ ਦੀਆਂ ਪੁਲਿਸ ਪ੍ਰਸਾਸ਼ਨ ਨੇ ਲੰਬੀਆਂ ਤਿਆਰੀਆਂ ਕੀਤੀਆਂ ਸਨ। ਵਿਸਾਖੀ ਤੋਂ ਬਾਅਦ ਇਨ੍ਹਾਂ ਅਸਥਾਨਾਂ ਦੇ ਘੇਰੇ ‘ਚ ਪੁਲਿਸ ਨੇ ਪਹਿਰਾ ਵੀ ਘੱਟ ਕਰ ਦਿੱਤਾ ਸੀ। ਐਤਵਾਰ ਨੂੰ ਰੂਪੋਸ਼ ਅੰਮ੍ਰਿਤਪਾਲ ਸਿੰਘ ਦਾ ਗੁਰਦੁਆਰਾ ਜਨਮ ਅਸਥਾਨ ਖਾਲਸਾ ਪਿੰਡ ਰੋਡੇ ਤੋਂ ਅੰਮ੍ਰਿਤ ਵੇਲੇ 4 ਵਜੇ ਸੰਗਤ ਨੂੰ ਸੰਬੋਧਨ ਕਰਨਾ ਅਤੇ ਸਵੇਰੇ ਪੌਣੇ 7 ਵਜੇ ਗੁਰਦੁਆਰਾ ਸਾਹਿਬ ਦੇ ਬਾਹਰ ਗਿ੍ਫ਼ਤਾਰੀ ਦੇਣੀ ਅਤੇ ਗਿਆਨੀ ਰੋਡੇ ਮੁਤਾਬਿਕ ਰਾਤ ਸਾਢੇ 12 ਵਜੇ ਪੁਲਿਸ ਵਲੋਂ ਉਨ੍ਹਾਂ ਇਹ ਦੱਸ ਦੇਣਾ ਕਿ ਅੰਮ੍ਰਿਤ ਗੁਰਦੁਆਰਾ ਸਾਹਿਬ ਪਿੰਡ ਰੋਡੇ ਤੋਂ ਗਿ੍ਫ਼ਤਾਰੀ ਦੇਵੇਗਾ, ਅੰਮ੍ਰਿਤਪਾਲ ਸਿੰਘ ਦੀ ਸੁਖਾਵੇਂ ਢੰਗ ਨਾਲ ਗਿ੍ਫ਼ਤਾਰੀ ਦੇ ਸੰਕਤ ਦਿੰਦਾ ਹੈ। ਆਉਣ ਵਾਲੇ ਦਿਨਾਂ ਵਿਚ ਇਸ ਸਬੰਧੀ ਕਈ ਸਥਿਤੀਆਂ ਸਾਹਮਣੇ ਆਉਣ ਦੀਆਂ ਸੰਭਾਵਨਾ ਵੀ ਲਗਾਈਆਂ ਜਾ ਸਕਦੀਆਂ ਹਨ। ਆਈਜੀ ਸੁਖਚੈਣ ਸਿੰਘ ਵੱਲੋਂ ਪੰਜਾਬ ਦੇ ਲੋਕਾਂ ਨੂੰ ਸ਼ਾਂਤੀ ਅਤੇ ਸਦਭਾਵਨਾ ਬਣਾਏ ਰੱਖਣ ਦੀ ਅਪੀਲ ਵੀ ਕੀਤੀ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-