ਫੀਚਰਜ਼ਫ਼ੁਟਕਲ

ਸ਼ੋ੍ਮਣੀ ਕਮੇਟੀ ਵੱਲੋਂ ਸਰਕਾਰੀ ਸਕੂਲਾ ‘ਚ ਗੁਰਮਤਿ ਸਿਖਲਾਈ ਕੈਂਪ ਲਾਏ

ਅੰਮਿ੍ਤਸਰ : ਸ਼ੋ੍ਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਲਕਾ ਝਬਾਲ ਦੇ ਸ਼ੋ੍ਮਣੀ ਕਮੇਟੀ ਮੈਂਬਰ ਬਾਬਾ ਨਿਰਮਲ ਸਿੰਘ ਨੋਸ਼ਹਿਰਾ ਢਾਲਾ ਦੇ ਸਦਕਾ ਸਰਕਾਰੀ ਪ੍ਰਰਾਇਮਰੀ ਅਤੇ ਮਿਡਲ ਸਕੂਲ ਕੱਲੇਵਾਲ ਤਹਿਸੀਲ ਜ਼ਿਲ੍ਹਾ ਅੰਮਿ੍ਤਸਰ ਵਿਖੇ ਮਿਤੀ 20 ਦਿਨ ਤੋਂ ਬੀਬੀ ਰਾਜਵਿੰਦਰ ਕੌਰ ਕੱਲੇਵਾਲ ਵੱਲੋਂ ਬੱਚਿਆਂ ਦਾ ਗੁਰਮਤਿ ਸਿਖਲਾਈ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਬੱਚਿਆਂ ਨੂੰ ਗੁਰਬਾਣੀ, ਗੁਰ ਇਤਿਹਾਸ ਅਤੇ ਸਿੱਖ ਰਹਿਤ ਮਰਿਆਦਾ ਗੁਰਮਤਿ ਦੀ ਸਿੱਖਿਆ ਦਿੱਤੀ ਗਈ। ਬੱਚਿਆਂ ਨੂੰ ਕਵਿਤਾ, ਕਵੀਸ਼ਰੀ ਲੈਕਚਰ ਦੀ ਸਿਖਲਾਈ ਵੀ ਦਿੱਤੀ ਗਈ ਅਤੇ ਬੱਚਿਆਂ ਦਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਵੱਖ-ਵੱਖ ਿਵਿਸ਼ਆਂ ‘ਤੇ ਕਵਿਤਾ ਕਵੀਸ਼ਰੀ ਅਤੇ ਲੈਕਚਰ ਆਦਿ ਸੁਣਾ ਕੇ ਬੱਚਿਆਂ ਨੇ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਬੱਚਿਆਂ ਨੂੰ ਸਰਟੀਫਿਕੇਟ, ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਗੁਰਮਤਿ ਟੈਸਟ ਵਿਚ ਅੱਵਲ ਆਏ ਬੱਚਿਆਂ ਨੂੰ ਭਾਈ ਲਖਬੀਰ ਸਿੰਘ ਘਰਿੰਡੀ (ਅਸਟਰੇਲੀਆ) ਵਿਸ਼ੇਸ਼ ਸਹਿਯੋਗ ਸਦਕਾ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ। ਨਗਰ ਨਿਵਾਸੀ ਸੰਗਤਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ। ਇਸ ਮੌਕੇ ਭਾਈ ਸੁਖਵੰਤ ਸਿੰਘ ਸਭਰਾ ਪ੍ਰਚਾਰਕ ਨੇ ਮਾਪਿਆਂ ਨੂੰ ਇਤਿਹਾਸਕ ਹਵਾਲੇ ਦੇ ਕੇ ਆਪਣੇ ਧਰਮ ਵਿਚ ਪੱਕੇ ਰਹਿਣ ਲਈ ਕਿਹਾ ਅਤੇ ਮੜੀਆਂ ਕਬਰਾਂ ਨੂੰ ਛੱਡ ਕੇ ਸ੍ਰੀ ਗੁਰੂ ਗੰ੍ਥ ਸਾਹਿਬ ਜੀ ਦੇ ਨਾਲ ਜੁੜਣ ਲਈ ਪੇ੍ਰਿਤ ਕੀਤਾ। ਅੰਤ ਵਿਚ ਸਾਰੇ ਨਗਰ ਨਿਵਾਸੀ ਸੰਗਤਾਂ ਅਤੇ ਸਰਕਾਰੀ ਪ੍ਰਰਾਇਮਰੀ ਅਤੇ ਮਿਡਲ ਸਕੂਲ ਦੇ ਸਮੂਹ ਸਟਾਫ ਦਾ ਧੰਨਵਾਦ ਕੀਤਾ। ਅਖੀਰ ਵਿਚ ਡਾਕਟਰ ਹਰਵਿੰਦਰ ਸਿੰਘ ਕੱਲੇਵਾਲ ਨੇ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਧੰਨਵਾਦ ਵੀ ਕੀਤਾ। ਇਸ ਮੌਕੇ ਭਾਈ ਸਤਨਾਮ ਸਿੰਘ ਪ੍ਰਧਾਨ, ਗੁਲਜ਼ਾਰ ਸਿੰਘ ਅਤੇ ਡਾਕਟਰ ਹਰਵਿੰਦਰ ਸਿੰਘ ਬੀਬੀ ਸਿਮਰਜੀਤ ਕੌਰ ਸਭਰਾ, ਬੀਬੀ ਰਾਜਵਿੰਦਰ ਕੌਰ ਕੱਲੇਵਾਲ ਸਮੂਹ ਸਟਾਫ ਸਰਕਾਰੀ ਪ੍ਰਰਾਇਮਰੀ ਅਤੇ ਮਿਡਲ ਸਕੂਲ ਕੱਲੇਵਾਲ ਆਦਿ ਨੇ ਸ਼ਮੂਲੀਅਤ ਕੀਤੀ।

ਇਸ ਖ਼ਬਰ ਬਾਰੇ ਕੁਮੈਂਟ ਕਰੋ-