ਅੰਮ੍ਰਿਤਸਰ : 75ਵੇਂ ਅਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਨੂੰ ਸਮਰਪਿਤ ਅਟਾਰੀ ਵਿਖੇ ਪਾਕਿਸਤਾਨ ਵੱਲ ਦਿੱਖ ਕਰ ਕੇ ਅਟਾਰੀ ਸਰਹੱਦ ਤੇ ਬਣੀ ਦਰਸ਼ਕ ਗੈਲਰੀ ਦੇ ਧੁਰ ਉਪਰ ਮੋਹਨਦਾਸ ਗਾਂਧੀ ਦੀ ਤਸਵੀਰ ਲਗਾਈ ਗਈ ਹੈ।

ਸੰਜੇ ਗੌੜ, ਡਿਪਟੀ ਇੰਸਪੈਕਟਰ ਜਨਰਲ, ਸੀਮਾ ਸੁਰੱਖਿਆ ਬਲ ਨੇ ਜੇਸੀਪੀ ਅਟਾਰੀ ਲਈ ਮਹਾਤਮਾ ਗਾਂਧੀ ਦੀ ਮਹੱਤਵਪੂਰਨ ਤਸਵੀਰ ਤਿਆਰ ਕਰਨ ਲਈ ਹਰਪ੍ਰੀਤ ਸੰਧੂ ਦੇ ਯਤਨਾਂ ਦੀ ਸ਼ਲਾਘਾ ਕੀਤੀ, ਇਹ ਤਸਵੀਰ ਅੱਜ ਅਟਾਰੀ ਦੇ ਖੁੱਲ੍ਹੇ ਸਟੇਡੀਅਮ ਵਿੱਚ ਮੈਂਬਰ ਪਾਰਲੀਮੈਂਟ ਦੀ ਮਾਣਮੱਤੀ ਮੌਜੂਦਗੀ ਵਿੱਚ ਸਥਾਪਿਤ ਕੀਤੀ ਗਈ। ਅੰਮ੍ਰਿਤਸਰ ਗੁਰਜੀਤ ਸਿੰਘ ਔਜਲਾ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਹਰਪ੍ਰੀਤ ਸਿੰਘ ਸੂਦਨ, ਆਈ.ਏ.ਐਸ., ਡੀ.ਆਈ.ਜੀ ਬਾਰਡਰ ਰੇਂਜ ਡਾ: ਨਰਿੰਦਰ ਭਾਰਗਵ, ਡਿਪਟੀ ਕਮਿਸ਼ਨਰ ਕਸਟਮ ਆਈ.ਸੀ.ਪੀ. ਅਟਾਰੀ, ਅਤੁਲ ਟਿਰਕੀ, ਜੁਆਇੰਟ ਕਮਿਸ਼ਨਰ ਕਸਟਮ ਆਈ.ਸੀ.ਪੀ. ਅਟਾਰੀ ਨਵਨੀਤ ਕੌਸ਼ਲ, ਏ.ਆਈ.ਪੀ.ਐਲ. ਦੇ ਡਾਇਰੈਕਟਰ ਸ਼ਮਸ਼ੀਰ ਸਿੰਘ, ਡਿਪਟੀ ਕਮਾਂਡੈਂਟ ਬੀ.ਐਸ.ਐਫ.ਜੇ.ਸੀ.ਪੀ. ਅਟਾਰੀ ਅਤੇ ਸ. ਬੀਐਸਐਫ ਦੇ ਜਵਾਨ ਹਾਜਰ ਸਨ