ਪੰਜਾਬ

ਲੁਧਿਆਣਾ ‘ਚ ਸ਼ੱਕੀ ਹਲਾਤਾਂ ‘ਚ ਦੋ ਨਾਬਾਲਗ ਕੁੜੀਆਂ ਲਾਪਤਾ

ਲੁਧਿਆਣਾ : ਦੁਗਰੀ ਇਲਾਕੇ ਚੋਂ ਦੋ ਨਾਬਾਲਗ ਲੜਕੀਆਂ ਸ਼ੱਕੀ ਹਾਲਾਤਾਂ ਵਿਚ ਲਾਪਤਾ ਹੋ ਗਈਆਂ।ਰਿਸ਼ਤੇਦਾਰਾਂ ਅਤੇ ਵਾਕਫ਼ ਵਿਅਕਤੀਆਂ ਕੋਲੋਂ ਪੁੱਛਗਿਛ ਕਰਨ ਦੇ ਬਾਵਜੂਦ ਲੜਕੀਆਂ ਸਬੰਧੀ ਕੋਈ ਸੂਚਨਾ ਮਿਲੀ। ਇਸ ਮਾਮਲੇ ਵਿੱਚ ਥਾਣਾ ਦੁਗਰੀ ਦੀ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਥਾਣਾ ਦੁੱਗਰੀ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਇਕ ਲੜਕੀ ਦੀ ਮਾਂ ਨੇ ਦੱਸਿਆ ਕਿ ਉਹ ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ ਵਿਚ ਬਤੌਰ ਹੈਲਪਰ ਕੰਮ ਕਰਦੀ ਹੈ। ਹਰ ਰੋਜ਼ ਦੁਪਿਹਰੇ ਛੁੱਟੀ ਤੋਂ ਬਾਅਦ ਉਸਦੀ ਬੇਟੀ ਉਸ ਨੂੰ ਮੋਟਰਸਾਈਕਲ ਤੇ ਲੈਣ ਲਈ ਆਉਂਦੀ ਸੀ। 25 ਅਪ੍ਰੈਲ ਦੀ ਦੁਪਹਿਰ ਨੂੰ ਉਸਦੀ ਬੇਟੀ ਨਹੀਂ ਆਈ। ਘਰ ਪਹੁੰਚਣ ਤੇ ਔਰਤ ਨੂੰ ਪਤਾ ਲੱਗਾ ਕਿ ਉਸ ਦੀ ਬੇਟੀ ਆਪਣੀ ਸਹੇਲੀ ਨੂੰ ਮਿਲਣ ਲਈ ਉਸਦੇ ਘਰ ਗਈ ਹੋਈ ਹੈ। ਦੋਵੇਂ ਲੜਕੀਆਂ ਸ਼ੱਕੀ ਹਲਾਤਾਂ ਵਿੱਚ ਲਾਪਤਾ ਹੋ ਚੁੱਕੀਆਂ ਸਨ। ਕਈ ਦਿਨਾਂ ਤੱਕ ਤਲਾਸ਼ ਕਰਨ ਦੇ ਬਾਵਜੂਦ ਲੜਕੀਆਂ ਦਾ ਕੋਈ ਸੁਰਾਗ਼ ਨਾ ਲੱਗਾ । ਪਰਿਵਾਰਕ ਮੈਂਬਰਾਂ ਨੂੰ ਖਦਸ਼ਾ ਹੈ ਕਿ ਉਨ੍ਹਾਂ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਅਗਵਾ ਕਰ ਕੇ ਨਜਾਇਜ਼ ਹਿਰਾਸਤ ਵਿੱਚ ਰੱਖਿਆ ਹੋਇਆ ਹੈ। ਫਿਲਹਾਲ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਦੇ ਖਿਲਾਫ ਕੇਸ ਦਰਜ ਕਰਕੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-