ਖੰਨਾ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ 7 ‘ਆਪ’ ਆਗੂਆਂ ’ਚੋਂ 2 ਕੋਰੋਨਾ ਪਾਜ਼ੇਟਿਵ

ਖੰਨਾ: ਪੁਲਿਸ ਵਲੋਂ ਬੀਤੇ ਦਿਨੀਂ ਗ੍ਰਿਫ਼ਤਾਰ ਕੀਤੇ ਗਏ ਸੱਤ ‘ਆਪ’ ਆਗੂਆਂ ਵਿਚੋਂ 2 ਆਗੂ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਨੂੰ ਜੇਲ ਵਿਚ ਹੀ ਇਕ ਹਫ਼ਤੇ ਲਈ ਕੁਆਰੰਟੀਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਇਨ੍ਹਾਂ ਦੇ ਸੰਪਰਕ ’ਚ ਆਉਣ ਵਾਲੇ ਪੁਲਿਸ ਅਧਿਕਾਰੀਆਂ ਅਤੇ ਹੋਰਨਾਂ ਲੋਕਾਂ ਦੀ ਸੈਂਪਲਿੰਗ ਹੋਵੇਗੀ। ਦਰਅਸਲ ਇਨ੍ਹਾਂ ਆਗੂਆਂ ਨੂੰ ਲੁਧਿਆਣਾ ਜੇਲ ਭੇਜਣ ਤੋਂ ਪਹਿਲਾਂ ਕੋਰੋਨਾ ਟੈਸਟ ਕਰਾਇਆ ਗਿਆ ਸੀ।

ਸੀਨੀਅਰ ਮੈਡੀਕਲ ਅਧਿਕਾਰੀ ਡਾਕਟਰ ਮਨਿੰਦਰ ਸਿੰਘ ਭਸੀਨ ਨੇ ਦਸਿਆ ਕਿ ਹੁਣ ਤਕ ਖੰਨਾ ਵਿਚ ਕੋਰੋਨਾ ਦੇ 8 ਐਕਟਿਵ ਕੇਸ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਿਹੜੇ ਵਿਅਕਤੀ ਪੁਲਿਸ ਕਸਟਡੀ ਵਿਚ ਪਾਜ਼ੇਟਿਵ ਆਉਂਦੇ ਹਨ, ਉਨ੍ਹਾਂ ਨੂੰ ਜੇਲ ਅੰਦਰ ਹੀ ਕੁਆਰੰਟੀਨ ਕੀਤਾ ਜਾਂਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੋਰੋਨਾ ਪਾਜ਼ੇਟਿਵ ਪਾਏ ਗਏ ਆਗੂਆਂ ਵਿਚ ਜ਼ਿਆਦਾ ਖ਼ਤਰੇ ਵਾਲੇ ਲੱਛਣ ਨਹੀਂ ਹਨ।

ਡਾ. ਮਨਿੰਦਰ ਭਸੀਨ ਦਾ ਕਹਿਣਾ ਹੈ ਕਿ ਮਾਰਚ ਤੋਂ ਹੁਣ ਤਕ 14 ਸਰਗਰਮ ਮਾਮਲੇ ਮਿਲੇ ਸਨ, ਜਿਨ੍ਹਾਂ ਵਿਚੋਂ 8 ਠੀਕ ਹੋ ਚੁਕੇ ਹਨ ਜਦਕਿ 6 ਘਰ ਵਿਚ ਹੀ ਕੁਆਰੰਟੀਨ ਹਨ। ਜ਼ਿਕਰਯੋਗ ਹੈ ਕਿ ਖੰਨਾ ਪੁਲਿਸ ਨੇ ਦੁਕਾਨਦਾਰਾਂ ਤੋਂ ਜਬਰੀ ਵਸੂਲੀ ਅਤੇ ਹੋਰ ਗੰਭੀਰ ਦੋਸ਼ਾਂ ਤਹਿਤ 7 ਆਪ ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਸੀ।

Leave a Reply

error: Content is protected !!