ਦਮਾ ਹੈ ਇਕ ਬਹੁਤ ਤਕਲੀਫਦੇਹ ਬੀਮਾਰੀ, ਜਾਣੋ ਕਾਰਨ, ਬਚਾਅ ਤੇ ਰਾਹਤ ਦੇ ਉਪਾਅ ਬਾਰੇ

ਗਲਤ ਜੀਵਨ ਸ਼ੈਲੀ ਕਾਰਨ ਕਈ ਸਿਹਤ ਸਮੱਸਿਆਵਾਂ ਦਾ ਖਤਰਾ ਵਧਦਾ ਜਾ ਰਿਹਾ ਹੈ। ਦਮਾ ਇਹਨਾਂ ਵਿੱਚੋਂ ਇੱਕ ਹੈ। ਦਮਾ ਸਾਹ ਨਾਲ ਜੁੜੀ ਬੀਮਾਰੀ ਹੈ। ਇਸ ਵਿੱਚ ਮਰੀਜ਼ ਦੇ ਫੇਫੜਿਆਂ ਵਿੱਚ ਸੋਜ ਆ ਜਾਂਦੀ ਹੈ ਜਿਸ ਕਾਰਨ ਸਾਹ ਲੈਣ ਵਿੱਚ ਦਿੱਕਤ ਹੁੰਦੀ ਹੈ। ਇਸ ਤੋਂ ਇਲਾਵਾ ਅਸਥਮਾ ਦੇ ਮਰੀਜ਼ਾਂ ਨੂੰ ਸਰੀਰਕ ਗਤੀਵਿਧੀਆਂ ਕਰਨ ਵਿੱਚ ਵੀ ਦਿੱਕਤ ਆਉਂਦੀ ਹੈ। ਇਸ ਸਮੱਸਿਆਂ ਨੂੰ ਨਜ਼ਰਅੰਦਾਜ਼ ਕਰਨਾ ਜਾਨ ‘ਤੇ ਵੀ ਭਾਰੀ ਪੈ ਸਕਦਾ ਹੈ। ਅੰਕੜਿਆਂ ਅਨੁਸਾਰ ਭਾਰਤ ਵਿੱਚ ਇੱਕ ਕਰੋੜ, 72 ਲੱਖ ਲੋਕ ਦਮੇ ਦੀ ਬੀਮਾਰੀ ਤੋਂ ਪੀੜਤ ਹਨ। ਇਹ ਬੀਮਾਰੀ ਕੀ ਹੈ ਅਤੇ ਇਹ ਵਿਅਕਤੀ ਨੂੰ ਕਿਉਂ ਘੇਰ ਲੈਂਦੀ ਹੈ, ਅੱਜ ਅਸੀਂ ਤੁਹਾਨੂੰ ਇਸ ਬਾਰੇ ਦੱਸਾਂਗੇ। ਤਾਂ ਆਓ ਜਾਣਦੇ ਹਾਂ…

ਜਾਣੋ ਦਮਾ ਕੀ ਹੈ ਤੇ ਇਸ ਰੋਗ ਦੇ ਕਿਹੜੇ ਕਾਰਨ ਹਨ

ਜਦੋਂ ਕੋਈ ਵਿਅਕਤੀ ਸਾਹ ਲੈਂਦਾ ਹੈ, ਤਾਂ ਹਰ ਸਾਹ ਨਾਲ ਮੂੰਹ ਜਾਂ ਨੱਕ ਰਾਹੀਂ ਹਵਾ ਅੰਦਰ ਜਾਂਦੀ ਹੈ। ਇਹ ਹਵਾ ਗਲੇ ਵਿੱਚ ਜਾਂਦੀ ਹੈ ਅਤੇ ਸਾਹ ਨਾਲੀਆਂ ਰਾਹੀਂ ਫੇਫੜਿਆਂ ਤੱਕ ਪਹੁੰਚਦੀ ਹੈ। ਫੇਫੜਿਆਂ ਵਿੱਚ ਬਹੁਤ ਸਾਰੀਆਂ ਛੋਟੀਆਂ ਸਾਹ ਨਾਲੀਆਂ ਹੁੰਦੀਆਂ ਹਨ ਜੋ ਤੁਹਾਡੇ ਖੂਨ ਦੇ ਪ੍ਰਵਾਹ ਵਿੱਚ ਹਵਾ ਤੋਂ ਆਕਸੀਜਨ ਲੈ ਜਾਣ ਵਿੱਚ ਮਦਦ ਕਰਦੀਆਂ ਹਨ। ਦਮੇ ਦੇ ਲੱਛਣ ਵਿਅਕਤੀ ਵਿੱਚ ਉਦੋਂ ਪ੍ਰਗਟ ਹੁੰਦੇ ਹਨ ਜਦੋਂ ਸਾਹ ਨਾਲੀਆਂ ਦੀ ਪਰਤ ਵਿੱਚ ਸੋਜ ਹੁੰਦੀ ਹੈ। ਇਸ ਤੋਂ ਇਲਾਵਾ ਮਾਸਪੇਸ਼ੀਆਂ ‘ਚ ਤਣਾਅ ਵੀ ਆਉਣ ਲੱਗਦਾ ਹੈ। ਜਿਸ ਤੋਂ ਬਾਅਦ ਬਲਗਮ ਸਾਹ ਨਾਲੀਆਂ ਨੂੰ ਭਰ ਜਾਂਦਾ ਹੈ। ਇਸ ਕਾਰਨ ਇੱਥੋਂ ਲੰਘਣ ਵਾਲੀ ਹਵਾ ਦੀ ਮਾਤਰਾ ਘਟਣ ਲੱਗਦੀ ਹੈ। ਇਨ੍ਹਾਂ ਸਥਿਤੀਆਂ ਵਿੱਚ ਦਮੇ ਦਾ ਦੌਰਾ ਸ਼ੁਰੂ ਹੋ ਜਾਂਦਾ ਹੈ, ਜਿਸ ਕਾਰਨ ਖੰਘ ਅਤੇ ਛਾਤੀ ਵਿੱਚ ਜਕੜਨ ਮਹਿਸੂਸ ਹੋਣ ਲੱਗਦੀ ਹੈ।

ਦਮੇ ਦੇ ਰੋਗ ਦੇ ਲੱਛਣ

ਇਸ ਦਾ ਮੁੱਖ ਲੱਛਣ ਸਾਹ ਲੈਣ ਵੇਲੇ ਉੱਚੀ ਜਾਂ ਸੀਟੀ ਦੀ ਆਵਾਜ਼ ਹੈ। ਇਸ ਤੋਂ ਇਲਾਵਾ ਕੁਝ ਹੋਰ ਲੱਛਣ ਜਿਵੇਂ ਕਿ

– ਖੰਘ
– ਛਾਤੀ ਦੀ ਜਕੜਨ
– ਸਾਹ ਲੈਣ ਵਿੱਚ ਮੁਸ਼ਕਲ
– ਬੇਚੈਨੀ ਜਾਂ ਘਬਰਾਹਟ
– ਥਕਾਵਟ

PunjabKesari
– ਛਾਤੀ ਵਿੱਚ ਦਰਦ
– ਤੇਜ਼-ਤੇਜ਼ ਸਾਹ ਲੈਣਾ
– ਵਾਰ-ਵਾਰ ਇਨਫੈਕਸ਼ਨ ਹੋਣਾ
– ਅਨਿੰਦਰਾ

ਕੁਝ ਸ਼ੁਰੂਆਤੀ ਲੱਛਣ

ਇਸ ਤੋਂ ਇਲਾਵਾ ਦਮੇ ਦਾ ਦੌਰਾ ਪੈਣ ‘ਤੇ ਕੁਝ ਸ਼ੁਰੂਆਤੀ ਲੱਛਣ ਵੀ ਦੇਖਣ ਨੂੰ ਮਿਲਦੇ ਹਨ

– ਬਲਗਮ ਜਾਂ ਥੁੱਕ ਦਾ ਵਧ ਜਾਣਾ
– ਵਗਦਾ ਨੱਕ

PunjabKesari
– ਗਰਦਨ ਜਾਂ ਠੋਡੀ ‘ਚ ਖਾਰਸ਼ ਹੋਣਾ
– ਥਕਾਵਟ, ਕਮਜ਼ੋਰੀ, ਜਾਂ ਘੱਟ ਊਰਜਾ ਮਹਿਸੂਸ ਕਰਨਾ

ਕਿਵੇਂ ਕਰੀਏ ਦਮੇ ਤੋਂ ਆਪਣਾ ਬਚਾਅ ?

ਰੋਗੀ ਨੂੰ ਸੰਭਾਵਿਤ ਜਾਂ ਜਾਣੇ ਪਹਿਚਾਣੇ ਐਲਰਜੀਕਾਰਕ ਪਦਾਰਥਾਂ ਤੋਂ ਬਚਣਾ ਚਾਹੀਦਾ ਹੈ ਅਤੇ ਜੇ ਸੰਭਵ ਹੋਵੇ ਤਾਂ ਐਲਰਜੀਕਾਰਕ ਪਦਾਰਥਾਂ ਜਿਵੇਂ ਧੂੜ,ਮਿੱਟੀ, ਫੱਕ, ਝਾੜਪੂੰਝ, ਪ੍ਰਾਗ ਕਣ, ਪ੍ਰਫਿਊਮ ਦੀ ਹਵਾ, ਪਾਊਡਰ,ਧੂੰਆਂ ਜਾਂ ਐਲਰਜੀਕਾਰਕ ਖੁਰਾਕੀ ਪਦਾਰਥਾਂ ਜਿਵੇਂ: ਝੀਂਗਾ ਮੱਛੀ, ਅੰਡਾ, ਮੀਟ, ਮਸ਼ਰੂਮ, ਦਹੀਂ, ਕੇਲਾ, ਖਟਿਆਈ, ਵੱਧ ਠੰਢੀਆਂ ਚੀਜ਼ਾਂ ਆਦਿ ਤੋਂ ਪ੍ਰਹੇਜ਼ ਰੱਖੋ। ਰੋਗੀ ਨੂੰ ਹਮੇਸ਼ਾ ‘ਇਨਹੇਲਰ’ ਨਾਲ ਹੀ ਰੱਖਣਾ ਚਾਹੀਦਾ ਹੈ ਅਤੇ ਉਸ ਦੀ ਦਵਾ ਸੈੱਟ ਰੱਖਣੀ ਚਾਹੀਦੀ ਹੈ। ਡਾਕਟਰ ਦੀ ਦੱਸੀ ਦਵਾ ਨਿਯਮਤ ਰੂਪ ਵਿੱਚ ਲੈਂਦੇ ਰਹੋ ਤਾਂ ਕਿ ਅਚਾਨਕ ਦਮੇ ਦਾ ਦੌਰਾ ਉੱਠਣ ਤੇ ਬਹੁਤੀ ਪ੍ਰੇਸ਼ਾਨੀ ਨਾ ਹੋਵੇ। ਖੁੱਲ੍ਹੀ ਹਵਾ ਤੇ ਸਾਫ਼ ਸੁਥਰੇ ਮਾਹੌਲ ’ਚ ਲੰਮੇ ਸਾਹ ਲਵੋ। ਤਾਂ ਹੀ ਸਾਹ/ਫੇਫੜਿਆਂ ਦੇ ਰੋਗਾਂ ਤੋਂ ਬਚਿਆ ਜਾ ਸਕਦਾ ਹੈ। ਇਨਹੇਲਰ ਦੀ ਵੀ ਵਰਤੋਂ ਕਰੋ। ਜੇਕਰ ਸਮੱਸਿਆ ਵੱਧ ਰਹੀ ਹੈ ਤਾਂ ਤੁਰੰਤ ਡਾਕਟਰ ਦੀ ਸਲਾਹ ਲਓ। ਦਮੇ ਵਰਗੀਆਂ ਖਤਰਨਾਕ ਬੀਮਾਰੀਆਂ ਤੋਂ ਬਚਣ ਲਈ ਆਪਣੀ ਸਿਹਤ ਦਾ ਧਿਆਨ ਰੱਖੋ।

ਦਮੇ ਤੋਂ ਰਾਹਤ ਦੇ ਉਪਾਅ

ਜ਼ੀਰਾ ਅਤੇ ਦੁੱਧ

ਦਮੇ ਦੀ ਸਮੱਸਿਆ ਹੋਣ ’ਤੇ ਇਕ ਚਮਚਾ ਜੀਰਾ ਇੱਕ ਗਿਲਾਸ ਦੁੱਧ ਵਿੱਚ ਚੰਗੀ ਤਰ੍ਹਾਂ ਮਿਲਾ ਕੇ ਉਬਾਲ ਲਓ। ਬਾਅਦ ਵਿੱਚ ਇਸ ਦੁੱਧ ਨੂੰ ਛਾਣ ਲਓ। ਇਸ ਦੁੱਧ ਵਿਚ ਸੇਂਧਾ ਲੂਣ ਮਿਲਾ ਕੇ ਸਵੇਰੇ ਖਾਲੀ ਢਿੱਡ ਪੀਓ, ਜਿਸ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ।

ਮਲੱਠੀ

ਖੰਘ ਅਤੇ ਦਮੇ ਦੀ ਸਮੱਸਿਆ ਨੂੰ ਬਿਲਕੁਲ ਠੀਕ ਕਰਨ ਲਈ 1 ਗਿਲਾਸ ਪਾਣੀ ਵਿੱਚ 1 ਚਮਚਾ ਮਲੱਠੀ ਦਾ ਚੂਰਨ ਚੰਗੀ ਤਰ੍ਹਾਂ ਉਬਾਲ ਲਓ। ਜਦੋਂ ਇਹ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਨੂੰ ਪੀ ਲਓ, ਜਿਸ ਨਾਲ ਰਾਹਤ ਮਿਲੇਗੀ।

ਕਾਲੀ ਮਿਰਚ ਅਤੇ ਇਲਾਇਚੀ

ਸਾਹ ਫੁੱਲਣਾ, ਖੰਘ ਅਤੇ ਦਮੇ ਦੀ ਸਮੱਸਿਆ ਨੂੰ ਠੀਕ ਕਰਨ ਲਈ ਕਾਲੀ ਮਿਰਚ, ਸੁੰਢ ਅਤੇ ਹਰੀ ਇਲਾਇਚੀ ਬਰਾਬਰ ਮਾਤਰਾ ਵਿੱਚ ਲੈ ਕੇ ਪੀਸ ਲਓ। ਇਸ ਪਾਊਡਰ ਵਿੱਚ ਗੁੜ ਮਿਲਾ ਕੇ ਛੋਟੀਆਂ-ਛੋਟੀਆਂ ਗੋਲੀਆਂ ਬਣਾ ਲਓ। ਰੋਜ਼ਾਨਾ ਦਿਨ ਵਿੱਚ 3 ਵਾਰ ਇਹ ਗੋਲੀ ਲਓ। ਇਸ ਨਾਲ ਅਸਥਮਾ ਅਤੇ ਦਮਾ ਦੀ ਸਮੱਸਿਆ ਠੀਕ ਹੋ ਜਾਵੇਗੀ।

ਅਲਸੀ ਅਤੇ ਕਾਲੀ ਮਿਰਚ

ਦਮੇ ਦੀ ਸਮੱਸਿਆ ਨੂੰ ਠੀਕ ਕਰਨ ਲਈ ਭੁੰਨੀ ਹੋਈ ਅਲਸੀ ਦੇ 3 ਚਮਚੇ ਅਤੇ ਕਾਲੀ ਮਿਰਚ ਦਾ 1 ਚਮਚ ਲੈ ਕੇ ਪੀਸ ਲਓ। ਇਸ ’ਚ ਦੋ ਚਮਚੇ ਸ਼ਹਿਦ ਵਿੱਚ ਮਿਲਾ ਕੇ ਸਵੇਰੇ ਸ਼ਾਮ ਚੱਟੋ। ਇਸ ਨਾਲ ਤੁਹਾਡੇ ਦਮਾ ਅਤੇ ਅਸਥਮਾ ਦੀ ਸਮੱਸਿਆ ਕੰਟਰੋਲ ’ਚ ਰਹੇਗੀ।

ਤੁਲਸੀ ਅਤੇ ਅਦਰਕ ਦਾ ਰਸ

ਦਮਾ ਅਤੇ ਅਸਥਮਾ ਦੀ ਸਮੱਸਿਆ ਹੋਣ ਤੇ ਤੁਲਸੀ ਅਤੇ ਅਦਰਕ ਦਾ ਰਸ ਸ਼ਹਿਦ ਨਾਲ ਮਿਲਾ ਕੇ ਸਵੇਰੇ ਸ਼ਾਮ ਲਓ। ਇਸ ਨਾਲ ਦਮਾ ਖੰਘ ਅਤੇ ਬੁਖਾਰ ਠੀਕ ਹੋ ਜਾਵੇਗਾ।

Leave a Reply

error: Content is protected !!