ਭਾਰਤ

ਕਰਨਾਟਕ ‘ਚ ਮਾਲ ਗੱਡੀ ਦੀ ਲਪੇਟ ‘ਚ ਆਉਣ ਨਾਲ 17 ਮੱਝਾਂ ਦੀ ਮੌਤ

ਮੰਗਲੁਰੂ: ਕਰਨਾਟਕ ਦੇ ਮੰਗਲੁਰੂ ‘ਚ ਐਤਵਾਰ ਅੱਧੀ ਰਾਤ ਨੂੰ ਜੋਕਾਟੇ ਅੰਗਰਗੁੰਡੀ ਨੇੜੇ ਮਾਲ ਗੱਡੀ ਦੀ ਲਪੇਟ ‘ਚ ਆਉਣ ਨਾਲ ਕੁੱਲ 17 ਮੱਝਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਰੇਲਵੇ ਪੁਲਿਸ ਦੇ ਸੂਤਰਾਂ ਨੇ ਦਿੱਤੀ ਹੈ। ਰੇਲਵੇ ਪੁਲਿਸ ਦੇ ਸੂਤਰਾਂ ਨੇ ਦੱਸਿਆ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਮਾਲ ਗੱਡੀ ਕੰਕਨਦੀ ਸਟੇਸ਼ਨ ਤੋਂ ਮੰਗਲੌਰ ਕੈਮੀਕਲਜ਼ ਐਂਡ ਫਰਟੀਲਾਈਜ਼ਰਜ਼ (ਐਮਸੀਐਫ) ਜਾ ਰਹੀ ਸੀ।

ਸੂਤਰਾਂ ਨੇ ਦੱਸਿਆ ਕਿ ਕਾਦਰੀ ਦੇ ਫਾਇਰ ਅਤੇ ਬਚਾਅ ਸੇਵਾ ਦੇ ਕਰਮਚਾਰੀ, ਜੋ ਮੌਕੇ ‘ਤੇ ਪਹੁੰਚੇ, ਉਹਨਾਂ ਨੇ ਤਿੰਨ ਮੱਝਾਂ ਨੂੰ ਬਚਾਉਣ ਵਿਚ ਸਫ਼ਲਤਾ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਰਾਹਤ ਅਤੇ ਬਚਾਅ ਕਾਰਜ ਕਰੀਬ ਤਿੰਨ ਘੰਟੇ ਚੱਲਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰੇਲਗੱਡੀ ਦੀ ਲਪੇਟ ‘ਚ ਆਉਣ ਤੋਂ ਬਾਅਦ ਖਾਈ ‘ਚ ਡਿੱਗਣ ਨਾਲ ਮੱਝਾਂ ਦੀ ਮੌਤ ਹੋਈ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-