ਪੰਜਾਬਫੀਚਰਜ਼

ਨੌਜਵਾਨ ਨੂੰ ਨੰਗਾ ਕਰਕੇ ਕੁੱਟਿਆ, ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਦਰਜ ਕੀਤਾ ਮਾਮਲਾ

ਅੰਮ੍ਰਿਤਸਰ : ਸ਼ਹੀਦ ਊਧਮ ਸਿੰਘ ਨਗਰ ‘ਚ ਪੁਰਾਣੀ ਰੰਜਿਸ਼ ਕਾਰਨ ਕੁਝ ਲੋਕਾਂ ਨੇ ਨੌਜਵਾਨ ਦੀ ਕੁੱਟਮਾਰ ਕੀਤੀ। ਦਾਤਾਰ ਨਾਲ ਨੌਜਵਾਨ ਨੂੰ ਜ਼ਖ਼ਮੀ ਕਰਨ ਦੇ ਨਾਲ ਹੀ ਮੁਲਜ਼ਮਾਂ ਨੇ ਬੈਟ ਨਾਲ ਹਮਲਾ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਮੁਲਜ਼ਮ ਨੇ ਇਸ ਦੀ ਵੀਡੀਓ ਵਾਇਰਲ ਕਰ ਦਿੱਤੀ। ਪੁਲਿਸ ਨੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

ਬੀ ਡਿਵੀਜ਼ਨ ਥਾਣੇ ਦੇ ਇੰਚਾਰਜ ਇੰਸਪੈਕਟਰ ਸ਼ਿਵ ਦਰਸ਼ਨ ਸਿੰਘ ਨੇ ਮੁਲਜ਼ਮਾਂ ਦੀ ਪਛਾਣ ਜੁਝਾਰ ਸਿੰਘ, ਪ੍ਰਿੰਸ, ਬੌਬੀ, ਰਾਹੁਲ ਅਤੇ ਸੋਨੂੰ ਵਜੋਂ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪੀੜਤ ਨੇ ਦੱਸਿਆ ਕਿ ਉਹ ਨਿਊ ਸ਼ਹੀਦ ਊਧਮ ਸਿੰਘ ਨਗਰ ਵਿੱਚ ਕਰਿਆਨੇ ਦੀ ਦੁਕਾਨ ਕਰਦਾ ਹੈ। ਉਸ ਦੀ ਸੋਨੂੰ ਨਾਂ ਦੇ ਨੌਜਵਾਨ ਨਾਲ ਪੁਰਾਣੀ ਦੁਸ਼ਮਣੀ ਸੀ। 11 ਮਈ ਨੂੰ ਉਹ ਗਰਾਊਂਡ ’ਚ ਮੌਜੂਦ ਸੀ ਜਦੋਂ ਸੋਨੂੰ ਅਤੇ ਮੋਨੂੰ ਦੀ ਮਾਸੀ ਦਾ ਲੜਕਾ ਜੁਝਾਰ ਸਿੰਘ ਉਰਫ਼ ਬਬਲੂ, ਪ੍ਰਿੰਸ, ਬੌਬੀ ਅਤੇ ਰਾਹੁਲ ਆਪਣੇ ਮੋਟਰਸਾਈਕਲ ’ਤੇ ਉਥੇ ਪੁੱਜੇ। ਜਿਵੇਂ ਹੀ ਉਹ ਮੋਟਰਸਾਈਕਲ ਤੋਂ ਹੇਠਾਂ ਉਤਰੇ ਤਾਂ ਉਕਤ ਵਿਅਕਤੀਆਂ ਨੇ ਟਾਲ-ਮਟੋਲ ਕਰਦੇ ਹੋਏ ਕਿਹਾ ਕਿ ਚਲੋ ਅੱਜ ਇਸ ਦਾ ਸਵਾਦ ਲੈਂਦੇ ਹਾਂ।

ਪੀੜਤ ਨੇ ਦੱਸਿਆ ਕਿ ਸੋਨੂੰ ਨੇ ਹੱਥ ‘ਚ ਫੜੇ ਦਾਤਰ ਨਾਲ ਉਸ ਦੇ ਸਿਰ ‘ਤੇ ਵਾਰ ਕੀਤਾ। ਰਾਹੁਲ ਨੇ ਦਾਤਰ ਨਾਲ ਉਸ ਦੇ ਸਿਰ ਤੇ ਹਮਲਾ ਕੇ ਦਿੱਤਾ ਉਸ ਨੇ ਬਚਾਅ ਵਿੱਚ ਆਪਣੀ ਸੱਜੀ ਬਾਂਹ ਅੱਗੇ ਕਰ ਦਿੱਤੀ, ਜਿਸ ਨਾਲ ਦਾਤਰ ਉਸ ਦੀ ਬਾਂਹ ‘ਤੇ ਲੱਗਾ ਅਤੇ ਉਹ ਹੇਠਾਂ ਡਿੱਗ ਗਿਆ।

ਇਸ ਤੋਂ ਬਾਅਦ ਬਬਲੂ, ਪ੍ਰਿੰਸ ਅਤੇ ਬੌਬੀ ਨੇ ਉਸ ਨੂੰ ਬੇਸਬਾਲ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਇਸ ਦੌਰਾਨ ਸੋਨੂੰ ਅਤੇ ਪ੍ਰਿੰਸ ਨੇ ਕੱਪੜੇ ਪਾੜ ਦਿੱਤੇ ਅਤੇ ਜ਼ਮੀਨ ‘ਤੇ ਡਿੱਗੇ ਨੂੰ ਬੇਸਬਾਲ ਅਤੇ ਲੱਤਾਂ ਮਾਰਦੇ ਰਹੇ। ਪੀੜਤ ਨੌਜਵਾਨ ਨੇ ਦੱਸਿਆ ਕਿ ਜਦੋਂ ਉਸ ਨੇ ਰੌਲਾ ਪਾਇਆ ਤਾਂ ਉੱਥੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਸਾਰੇ ਮੁਲਜ਼ਮ ਹਥਿਆਰਾਂ ਨਾਲ ਧਮਕੀਆਂ ਦਿੰਦੇ ਹੋਏ ਭੱਜ ਗਏ। ਥਾਣਾ ਇੰਚਾਰਜ ਸ਼ਿਵਦਰਸ਼ਨ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-