ਅਪਾਹਜ ਹੋਣ ਦੇ ਬਾਵਜੂਦ ਲੜਕੀ ਨੇ ਨਹੀਂ ਮੰਨੀ ਹਾਰ, ਮਿਹਨਤ ਕਰਕੇ ਹਾਸਲ ਕੀਤੀ ਸਰਕਾਰ ਨੌਕਰੀ
ਚੰਡੀਗੜ੍ਹ: ਚੁਣੌਤੀਆਂ ਅਤੇ ਮੁਸ਼ਕਲਾਂ ਹਰ ਇਕ ਇਨਸਾਨ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾਉਂਦੀਆਂ ਹਨ ਅਤੇ ਉਸਦੀ ਸ਼ਖਸੀਅਤ ‘ਚ ਵੀ ਨਿਖਾਰ ਲਿਆਉਂਦੀਆਂ ਹਨ। ਮਜ਼ਬੂਤ ਇਰਾਦੇ ਨਾਲ ਅੱਗੇ ਵਧਣ ਵਾਲਾ ਮਨੁੱਖ ਹਮੇਸ਼ਾ ਸਫ਼ਲਤਾ ‘ਤੇ ਪੁੱਜ ਕੇ ਸਮਾਜ ਦੇ ਲੋਕਾਂ ਲਈ ਪ੍ਰੇਰਣਾ ਸਰੋਤ ਬਣਦਾ ਹੈ। ਇਸਦੀ ਨਿਵੇਕਲੀ ਉਦਹਾਰਣ ਮਨਦੀਪ ਕੌਰ ਔਲਖ ਨੇ ਪੇਸ਼ ਕੀਤੀ ਹੈ।
ਮਨਦੀਪ ਕੌਰ ਔਲਖ ਅਪਾਹਜ ਹਨ ਪਰ ਉਹਨਾਂ ਨੇ ਇਸ ਨੂੰ ਅਪਣੀ ਕਮਜ਼ੋਰੀ ਨਹੀਂ ਬਣ ਦਿਤਾ ਸਗੋਂ ਪੜ੍ਹ ਲਿਖ ਕੇ ਸਰਕਾਰੀ ਨੌਕਰੀ ਹਾਸਲ ਕੀਤੀ। ਮਨਦੀਪ ਕੌਰ ਔਲਖ ਨੂੰ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਗ੍ਰਹਿ ਵਿਭਾਗ ਦੇ ਆਈਬੀ ਦੀ ਪੋਸਟ ਲਈ ਨਿਯੁਕਤੀ ਪੱਤਰ ਸੌਂਪਿਆ। ਮਨਦੀਪ ਕੌਰ ਔਲਖ ਨੇ ਕਿਹਾ ਕਿ ਅਪਾਹਜ ਹੋਣ ਕਰਕੇ ਜ਼ਿੰਦਗੀ ‘ਚ ਬਹੁਤ ਔਕੜਾਂ ਆਈਆਂ, ਪਰ ਮੈਂ ਕਦੇ ਅਪਣਾ ਹੌਂਸਲਾ ਨਹੀਂ ਛੱਡਿਆ, ਮਿਹਨਤ ਕਰਦੀ ਰਹੀ। ਉਹਨਾਂ ਕਿਹਾ ਕਿ ਮੇਰੇ ਪ੍ਰਵਾਰ ਨੇ ਮੈਨੂੰ ਬਹੁਤ ਸਹਿਯੋਗ ਦਿਤਾ। ਮੈਂ ਡਬਲ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਹੈ। ਉਹਨਾਂ ਕਿਹਾ ਕਿ ਨੌਕਰੀ ਹਾਸਲ ਕਰਨ ਲਈ ਮੈਂ ਪਿਛਲੇ 4 ਸਾਲ ਤੋਂ ਮਿਹਨਤ ਕਰ ਰਹੀ ਹਾਂ ਤੇ ਅੱਜ ਮੇਰੀ ਮਿਹਨਤ ਰੰਗ ਲਿਆਈ ਹੈ।