ਖੰਨਾ ਨੇੜਲੇ ਪਿੰਡ ਰਾਮਪੁਰ ਦੇ ਨੌਜਵਾਨ ਦੀ ਕੈਨੇਡਾ ’ਚ ਮੌਤ

ਦੋਰਾਹਾ: ਵਿਧਾਨ ਸਭਾ ਹਲਕਾ ਪਾਇਲ ਅਧੀਨ ਪੈਂਦੇ ਬਲਾਕ ਦੋਰਾਹਾ ਦੇ ਨੇੜਲੇ ਪਿੰਡ ਰਾਮਪੁਰ ਦੇ ਇਕ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਕੈਨੇਡਾ (ਸਰੀ) ’ਚ ਮੌਤ ਹੋ ਜਾਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੇ ਭਰਾ ਗੁਰਪ੍ਰੀਤ ਸਿੰਘ ਪਾਸੋਂ ਮਿਲੀ ਜਾਣਕਾਰੀ ਅਨੁਸਾਰ ਉਸਦਾ ਭਰਾ ਗੁਰਜਿੰਦਰ ਸਿੰਘ ਮਾਂਗਟ ਉਰਫ ਗੱਗੀ ਸਪੁੱਤਰ ਕਰਨੈਲ ਸਿੰਘ 2015 ’ਚ ਕੈਨੇਡਾ (ਸਰੀ) ਗਿਆ ਸੀ, ਜਿਸਦੀ ਪਤਨੀ ਅਤੇ ਉਸਦਾ 6 ਸਾਲਾ ਬੇਟਾ ਵੀ ਕੁਝ ਮਹੀਨੇ ਪਹਿਲਾਂ ਹੀ ਉਸ ਕੋਲ ਕੈਨੇਡਾ ਗਏ ਸਨ। ਗੁਰਜਿੰਦਰ ਸਿੰਘ ਦੀ ਬੀਤੇ ਦਿਨੀਂ ਕੈਨੇਡਾ ‘ਚ ਕਾਰ ਚਲਾਉਂਦੇ ਸਮੇਂ ਅਚਾਨਕ ਦਿਲ ਦਾ ਦੌਰਾ ਪੈਣ ਕਾਰਣ ਮੌਤ ਹੋ ਗਈ।

ਜਿਸ ਤਰ੍ਹਾਂ ਪਿਛਲੇ ਦਿਨਾਂ ਤੋਂ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬੀ ਨੌਜਵਾਨਾਂ ਦੀਆਂ ਕੈਨੇਡਾ ਵਿਚ ਲਗਾਤਾਰ ਮੌਤਾਂ ਹੋ ਰਹੀਆਂ ਹਨ, ਉਸਨੂੰ ਦੇਖਦਿਆਂ ਪੰਜਾਬ ਵੱਸਦੇ ਪਰਿਵਾਰ ਭਾਰੀ ਚਿੰਤਾ ਵਿਚ ਡੁੱਬੇ ਹੋਏ ਹਨ। ਗੁਰਜਿੰਦਰ ਸਿੰਘ ਮਾਂਗਟ ਉਰਫ ਗੱਗੀ ਦੀ ਮੌਤ ਦੀ ਖ਼ਬਰ ਨਾਲ ਇਲਾਕੇ ’ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

Leave a Reply

error: Content is protected !!